ਇਹ ਹੈ ਹਸੀਨ ਜਹਾਂ ਦਾ ਪਹਿਲਾ ਘਰਵਾਲਾ, ਫਿਰ ਸ਼ਮੀ ਨੇ ਇੰਝ ਬਣਾਈ ਸੀ ਆਪਣੀ ਬੇਗਮ

09/03/2020 11:57:46 AM

ਸਪੋਰਟਸ ਡੈਸਕ : ਇੰਡੀਆ ਟੀਮ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਅੱਜ ਅਸੀਂ ਤੁਹਾਨੂੰ ਹਸੀਨ ਜਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਪਹਿਲੇ ਪਤੀ ਨੂੰ ਛੱਡ ਕੇ ਸ਼ਮੀ ਦਾ ਹੱਥ ਫੜਿਆ ਸੀ। ਮੁਹੰਮਦ ਸ਼ਮੀ ਦੀ ਬੇਗਮ ਬਣਨ ਤੋਂ ਪਹਿਲਾਂ ਹਸੀਨ ਜਹਾਂ ਨੇ 2002 ਵਿਚ ਇਕ ਪ੍ਰਚੂਨ ਦੀ ਦੁਕਾਨ ਚਲਾਉਣ ਵਾਲੇ ਸ਼ਖ਼ਸ ਨਾਲ ਪ੍ਰੇਮ ਵਿਆਹ ਕਰਾਇਆ ਸੀ। ਉਨ੍ਹਾਂ ਨੇ 10ਵੀਂ ਕਲਾਸ ਵਿਚ ਪੜ੍ਹਦੇ ਹੋਏ ਸ਼ੇਖ਼ ਸੈਫੁੱਦੀਨ ਨਾਲ ਪਿਆਰ ਹੋ ਗਿਆ ਸੀ।

ਇਹ ਵੀ ਪੜ੍ਹੋ: 35 ਸਾਲਾ ਅਧਿਆਪਕਾ ਨੇ ਨਾਬਾਲਗ ਵਿਦਿਆਰਥੀ ਨਾਲ ਬਣਾਏ ਸਬੰਧ, ਕਿਹਾ-ਗਰਭਵਤੀ ਹੋ ਗਈ ਹਾਂ

PunjabKesari

ਹਸੀਨ ਦਾ ਪਹਿਲਾ ਵਿਆਹ 8 ਸਾਲ ਤੱਕ ਚੱਲਿਆ
2002 ਵਿਚ ਹਸੀਨ ਨੇ ਸ਼ੇਖ ਸੈਫੁੱਦੀਨ ਨਾਲ ਵਿਆਹ ਤਾਂ ਕਰਾ ਲਿਆ ਪਰ ਇਨ੍ਹਾਂ ਦੋਵਾਂ ਦਾ ਵਿਆਹ ਬਹੁਤ ਲੰਮਾ ਨਹੀਂ ਚੱਲ ਸਕਿਆ। 8 ਸਾਲ ਦੇ ਬਾਅਦ ਹੀ ਇਨ੍ਹਾਂ ਦੋਵਾਂ ਦੀਆਂ ਨਜ਼ਦੀਕੀਆਂ-ਦੂਰੀਆਂ ਵਿਚ ਬਦਲ ਗਈਆਂ ਅਤੇ 2010 ਵਿਚ ਦੋਵਾਂ ਦਾ ਤਲਾਕ ਹੋ ਗਿਆ।  ਹਸੀਨ ਦੇ ਪਹਿਲੇ ਪਤੀ ਸੈਫੁੱਦੀਨ ਤੋਂ 2 ਧੀਆਂ ਵੀ ਹਨ। ਸੈਫੁੱਦੀਨ ਨੇ ਕਿਹਾ ਸੀ ਕਿ ਹਸੀਨ ਹਫ਼ਤੇ ਵਿਚ 2-3 ਵਾਰ ਫੋਨ ਕਰਕੇ ਆਪਣੀਆਂ ਦੋਵਾਂ ਧੀਆਂ ਨਾਲ ਗੱਲ ਕਰ ਲੈਂਦੀਆਂ ਹੈ ਪਰ ਸੈਫੁੱਦੀਨ ਦਾ ਹਸੀਨ ਨਾਲ ਕੋਈ ਤਾੱਲੁਕਾਤ ਨਹੀਂ ਹੈ। ਸ਼ਮੀ ਅਤੇ ਹਸੀਨ ਜਹਾਂ ਦਾ ਵਿਆਹ ਸਾਲ 2014 ਵਿਚ ਹੋਇਆ ਸੀ। ਜਹਾਂ ਜਦੋਂ ਪਹਿਲੀ ਵਾਰ ਸ਼ਮੀ ਨੂੰ ਮਿਲੀ ਸਨ, ਉਦੋਂ ਤੱਕ ਉਨ੍ਹਾਂ ਦਾ ਪਹਿਲਾ ਵਿਆਹ ਟੁੱਟ ਚੁੱਕਾ ਸੀ ਅਤੇ ਉਹ 2 ਬੱਚੀਆਂ ਦੀ ਮਾਂ ਸਨ। ਇਸ ਜੋੜੇ ਦੀ ਉਮਰ ਵਿਚ ਵੀ ਕਾਫ਼ੀ ਅੰਤਰ ਹੈ। ਹਸੀਨ ਜਹਾਂ 41 ਸਾਲ ਦੀ ਹੈ, ਉਥੇ ਹੀ ਸ਼ਮੀ ਦੀ ਉਮਰ ਸਿਰਫ਼ 30 ਸਾਲ ਹੀ ਹੈ।  

ਇਹ ਵੀ ਪੜ੍ਹੋ: ਮਸ਼ਹੂਰ ਰੈਸਲਰ 'The Rock' ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਕੋਰੋਨਾ ਨੂੰ ਦਿੱਤੀ ਮਾਤ

PunjabKesari

2018 ਵਿਚ ਹੋਇਆ ਸੀ ਦੋਵਾਂ ਵਿਚ ਵਿਵਾਦ
ਦੱਸ ਦੇਈਏ ਕਿ 2018 ਵਿਚ ਸ਼ਮੀ ਅਤੇ ਹਸੀਨ ਜਹਾਂ ਵਿਚਾਲੇ ਵਿਵਾਦ ਦੀ ਸ਼ੁਰੂਆਤ 2 ਸਾਲ ਪਹਿਲਾਂ ਹੋਈ ਸੀ। ਹਸੀਨ ਜਹਾਂ ਨੇ ਸ਼ਮੀ ਖ਼ਿਲਾਫ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਸ਼ਮੀ ਦਾ ਪਰਿਵਾਰ ਉਨ੍ਹਾਂ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਉਨ੍ਹਾਂ ਨੇ ਸ਼ਮੀ 'ਤੇ ਦੂਜੀਆਂ ਔਰਤਾਂ ਨਾਲ ਸਬੰਧ ਦਾ ਦੋਸ਼ ਵੀ ਲਗਾਇਆ ਸੀ ਅਤੇ ਕੁੱਝ ਚੈਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ।

ਇਹ ਵੀ ਪੜ੍ਹੋ:  LPG ਸਿਲੰਡਰ 'ਤੇ ਖਤਮ ਹੋਵੇਗਾ ਹੁਣ ਸਬਸਿਡੀ ਦਾ ਦੌਰ

PunjabKesari

ਕਈ ਬੋਲਡ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰ ਚੁੱਕੀ ਹੈ ਹਸੀਨ ਜਹਾਂ
ਦੱਸਣਯੋਗ ਹੈ ਹਸੀਨ ਜਹਾਂ ਪਹਿਲਾਂ ਵੀ ਆਪਣੀਆਂ ਕਈ ਬੋਲਡ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਚੁੱਕੀ ਹੈ। ਉਸ ਸਮੇਂ ਵੀ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਆਈ ਸੀ ਪਰ ਹਸੀਨ ਜਹਾਂ ਨੇ ਪੂਰੀ ਦਮਦਾਰੀ ਨਾਲ ਆਲੋਚਕਾਂ ਨੂੰ ਜਵਾਬ ਦਿੱਤਾ। ਉਹ ਸ਼ੁਰੂ ਤੋਂ ਹੀ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਰਹੀ ਹੈ।

PunjabKesari

ਇਹ ਵੀ ਪੜ੍ਹੋ: 121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ


cherry

Content Editor

Related News