ਸ਼ੰਮੀ ਦੇ ''ਘਰ'' ਆਈ ਨੰਨ੍ਹੀ ਪਰੀ, ਟਵਿਟਰ ''ਤੇ ਸ਼ੇਅਰ ਕੀਤੀ ਤਸਵੀਰ

02/03/2020 7:58:13 PM

ਨਵੀਂ ਦਿੱਲੀ— ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਨਵਜੰਮੀ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਹੈ। ਸ਼ੰਮੀ ਨੇ ਇਸਦੇ ਨਾਲ ਹੀ ਆਪਣੇ ਘਰ 'ਚ ਨੰਨ੍ਹੀ ਜਾਨ ਦੇ ਆਉਣ ਦਾ ਸਵਾਗਤ ਕਰਦੇ ਹੋਏ ਲਿਖਿਆ ਹੈ—


ਇਕ ਹੋਰ ਲੜਕੀ ਸਾਡੀ ਫੈਮਲੀ 'ਚ ਆਈ ਹੈ।
ਕਿਊਟ ਪ੍ਰਿਸਿੰਸ ਤੁਹਾਨੂੰ ਜਨਮ ਦੀ ਸ਼ੁੱਭਕਾਮਨਾਵਾਂ।

ਉਮੀਦ ਕਰਦਾ ਹਾਂ ਕਿ ਉਹ ਪਿਆਰ ਤੇ ਰਹਿਮ ਦਿਲ ਦੇ ਨਾਲ ਵੱਡੀ ਹੋਵੇ। ਦੁਨੀਆ 'ਚ ਤੁਹਾਡਾ ਸੁਵਾਗਤ ਹੈ। ਭਰਾ ਦੇ ਪਰਿਵਾਰ ਨੂੰ ਵਧਾਈ।

PunjabKesari
ਸਰਵਸ੍ਰੇਸ਼ਠ ਫਾਰਮ 'ਚ ਚੱਲ ਰਹੇ ਹਨ ਸ਼ੰਮੀ
ਮੁਹੰਮਦ ਸ਼ੰਮੀ ਇਸ ਸਮੇਂ ਆਪਣੇ ਸਰਵਸ੍ਰੇਸ਼ਠ ਫਾਰਮ 'ਚ ਚੱਲ ਰਹੇ ਹਨ। ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਵੀ ਉਨ੍ਹਾਂ ਨੇ ਹੈਟ੍ਰਿਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਪਿਛਲੇ ਇਕ ਸਾਲ 'ਚ ਸਭ ਤੋਂ ਜ਼ਿਆਦਾ ਵਨ ਡੇ ਵਿਕਟਾਂ ਹਾਸਲ ਕਰਨ ਦੀ ਸੂਚੀ 'ਚ ਨੰਬਰ ਇਕ 'ਤੇ ਹਨ। ਉਹ ਭਾਰਤ ਵਲੋਂ ਸਭ ਤੋਂ ਜ਼ਿਆਦਾ ਤੇਜ਼ 100 ਵਿਕਟਾਂ ਵੀ ਹਾਸਲ ਕਰਨ ਵਾਲੇ ਤੇਜ਼ ਗੇਂਦਬਾਜ਼ ਵੀ ਹਨ।


Gurdeep Singh

Content Editor

Related News