ਚੈਂਪੀਅਨਜ਼ ਟਰਾਫੀ 2025 ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਵੇਗਾ ਮੁਹੰਮਦ ਨਬੀ

Wednesday, Nov 13, 2024 - 02:21 PM (IST)

ਚੈਂਪੀਅਨਜ਼ ਟਰਾਫੀ 2025 ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਵੇਗਾ ਮੁਹੰਮਦ ਨਬੀ

ਸ਼ਾਰਜਾਹ– ਅਫਗਾਨਿਸਤਾਨ ਦੇ ਆਲਰਾਊਂਡਰ ਮੁਹੰਮਦ ਨਬੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਪਾਕਿਸਤਾਨ ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਵੇਗਾ। 

ਸੋਮਵਾਰ ਨੂੰ ਇੱਥੇ ਬੰਗਲਾਦੇਸ਼ ’ਤੇ ਅਫਗਾਨਿਸਤਾਨ ਦੀ ਵਨ ਡੇ ਲੜੀ ਵਿਚ 2-1 ਦੀ ਜਿੱਤ ਤੋਂ ਬਾਅਦ 39 ਸਾਲ ਦੇ ਨਬੀ ਨੇ ਕਿਹਾ ਕਿ ਉਹ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਤੋਂ ਇਸ ਰੂਪ ਨੂੰ ਅਲਵਿਦਾ ਕਹਿਣ ’ਤੇ ਵਿਚਾਰ ਕਰ ਰਿਹਾ ਸੀ। ਲੜੀ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਨਬੀ ਨੇ ਕਿਹਾ,‘‘ਪਿਛਲੇ ਵਿਸ਼ਵ ਕੱਪ ਤੋਂ ਮੇਰੇ ਦਿਮਾਗ ਵਿਚ ਸੀ ਕਿ ਮੈਂ ਸੰਨਿਆਸ ਲੈ ਰਿਹਾ ਹਾਂ ਪਰ ਇਸ ਤੋਂ ਬਾਅਦ ਅਸੀਂ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰ ਲਿਆ ਤੇ ਮੈਂ ਸੋਚਿਆ ਕਿ ਜੇਕਰ ਮੈਂ ਇਸ ਵਿਚ ਖੇਡਦਾ ਹਾਂ ਤਾਂ ਸ਼ਾਨਦਾਰ ਹੋਵੇਗਾ।’’


author

Tarsem Singh

Content Editor

Related News