ਟ੍ਰੈਕ ਕੋਚ ਸਾਲਾਜਾਰ ''ਤੇ ਡੋਪਿੰਗ ਨਿਯਮਾਂ ਦੀ ਉਲੰਘਣਾ ਲਈ ਚਾਰ ਸਾਲ ਦੀ ਪਾਬੰਦੀ

Tuesday, Oct 01, 2019 - 12:52 PM (IST)

ਟ੍ਰੈਕ ਕੋਚ ਸਾਲਾਜਾਰ ''ਤੇ ਡੋਪਿੰਗ ਨਿਯਮਾਂ ਦੀ ਉਲੰਘਣਾ ਲਈ ਚਾਰ ਸਾਲ ਦੀ ਪਾਬੰਦੀ

ਲਾਸ ਏਂਜਲਸ— ਮੁਹੰਮਦ ਫਰਾਹ ਅਤੇ ਗੇਲੇਨ ਰੂਪ ਸਟਾਰ ਜਿਹੇ ਓਲੰਪੀਅਨ ਐਥਲੀਟਾਂ ਨੂੰ ਕੋਚਿੰਗ ਦੇਣ ਵਾਲੇ ਐਥਲੈਟਿਕਸ ਕੋਚ ਅਲਬਰਟੋ ਸਾਲਾਜਾਰ 'ਤੇ ਡੋਪਿੰਗ ਨਿਯਮਾਂ ਦੀ ਉਲੰਘਣਾ ਲਈ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ। ਅਮਰੀਕੀ ਡੋਪਿੰਗ ਰੋਕੂ ਏਜੰਸੀ (ਯੂ.ਐੱਸ.ਏ.ਡੀ.ਏ.) ਦੀ ਚਾਰ ਸਾਲ ਦੀ ਜਾਂਚ ਅਤੇ ਬੰਦ ਦਰਵਾਜ਼ੇ ਦੇ ਪਿੱਛੇ ਲੰਬੇ ਸੰਘਰਸ਼ ਦੇ ਬਾਅਦ 61 ਸਾਲ ਦੇ ਸਾਲਾਜਾਰ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ। ਯੂ.ਐੱਸ.ਏ.ਡੀ.ਏ. ਨੇ ਨਾਲ ਹੀ ਕਿਹਾ ਕਿ ਸਾਲਾਜਾਰ ਦੇ ਮਾਰਗਦਰਸ਼ਨ 'ਚ ਟ੍ਰੇਨਿੰਗ ਕਰ ਰਹੇ ਕਈ ਐਥਲੀਟਾਂ ਦਾ ਇਲਾਜ ਕਰਨ ਵਾਲੇ ਟੇਕਸਾਸ ਦੇ ਐਂਡ੍ਰੋਕ੍ਰਾਈਨੋਲਿਜਸਟ ਜੈਫ੍ਰੇ ਬ੍ਰਾਊਨ ਨੂੰ ਵੀ ਚਾਰ ਸਾਲ ਲਈ ਮੁਅੱਤਲ ਕੀਤਾ ਗਿਆ ਹੈ।


author

Tarsem Singh

Content Editor

Related News