ਪਾਕਿ ਟੀਮ ਲਈ ਵੱਡਾ ਝਟਕਾ, ਵੈਸਟਇੰਡੀਜ਼ ਦੇ ਖਿਲਾਫ ਪਹਿਲੇ ਮੈਚ 'ਚੋ ਬਾਹਰ ਹੋ ਸਕਦੈ ਇਹ ਖਿਡਾਰੀ

05/31/2019 12:12:24 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਖ਼ਰਾਬ ਫਿਟਨੈੱਸ ਦੇ ਕਾਰਨ ਵੈਸਟਇੰਡੀਜ਼ ਦੇ ਖਿਲਾਫ ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਜੀਓ ਨਿਊਜ਼ ਮੁਤਾਬਕ ਆਮਿਰ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹਨ ਤੇ ਉਨ੍ਹਾਂ ਨੇ ਇਸ ਬਾਰੇ 'ਚ ਕੋਚ ਮਿਕੀ ਆਰਥਰ ਨੂੰ ਦੱਸ ਦਿੱਤਾ ਹੈ।  ਉਨ੍ਹਾਂ ਨੇ ਟੂਰਨਾਮੈਂਟ ਦੇ ਹੋਰ ਮੈਚਾਂ ਤੋਂ ਪਹਿਲਾਂ ਆਰਾਮ ਕਰਨ ਦਾ ਜ਼ਿਆਦਾ ਸਮਾਂ ਮੰਗਿਆ ਹੈ।

ਟੀਮ ਮੈਨੇਜਮੈਂਟ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ 27 ਸਾਲ ਦਾ ਆਮਿਰ ਨੂੰ ਵੈਸਟਇੰਡੀਜ਼ ਦੇ ਖਿਲਾਫ ਨਾਟਿੰਘਮ ਦੇ ਟਰੇਂਟ ਬ੍ਰਿਜ 'ਚ ਸ਼ੁੱਕਰਵਾਰ ਨੂੰ ਹੋਣ ਵਾਲੇ ਮੈਚ 'ਚ ਨਹੀਂ ਖਿਡਾਇਆ ਜਾਵੇਗਾ।PunjabKesari

ਇੰਗਲੈਂਡ 'ਚ ਆਉਣ ਤੋਂ ਬਾਅਦ ਹੀ ਆਮਿਰ ਫਿਟਨੈੱਸ ਨਾਲ ਜੂਝ ਰਹੇ ਹਨ। ਉਹ ਵਾਇਰਲ ਇਨਫੈਕਸ਼ਨ ਦੇ ਕਾਰਨ ਇੰਗਲੈਂਡ ਦੇ ਖਿਲਾਫ ਖੇਡੀ ਤਿੰਨ ਵਨ-ਡੇ ਮੈਚਾਂ 'ਚ ਵੀ ਨਹੀਂ ਖੇਲ ਸਕੇ ਸਨ। ਹਾਲਾਂਕਿ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਫਹੀਮ ਅਸ਼ਰਫ  ਦੀ ਜਗ੍ਹਾ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ। ਆਮਿਰ ਨੇ ਪਿਛਲੇ 15 ਵਨ-ਡੇ ਮੈਚਾਂ 'ਚ ਸਿਰਫ ਪੰਜ ਵਿਕਟਾਂ ਲਈਆਂ ਹਨ।  

ਆਮਿਰ ਨੂੰ ਟੂਰਨਾਮੈਂਟ ਲਈ ਚੁਣੀ ਗਈ ਸ਼ਰੂਆਤੀ ਦੀ 15 ਮੈਂਮਬਰੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਪਰ ਇੰਗਲੈਂਡ ਦੇ ਖਿਲਾਫ ਗੇਂਦਬਾਜ਼ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਚੋਣਕਰਤਾਵਾਂ ਨੂੰ ਉਨ੍ਹਾਂ ਨੂੰ ਮੌਕਾ ਦੇਣਾ ਪਿਆ।


Related News