ਭਾਰਤ-ਪਾਕਿ ਮੈਚ ਮਗਰੋਂ ਮਿਹਣੋਂ-ਮਿਹਣੀ ਹੋਏ ਮੁਹੰਮਦ ਆਮਿਰ ਤੇ ਹਰਭਜਨ ਸਿੰਘ, 'ਹੈਸੀਅਤ' ਤੱਕ ਪਹੁੰਚੀ ਗੱਲ (ਵੀਡੀਓ)
Friday, Oct 29, 2021 - 12:08 PM (IST)
ਨਵੀਂ ਦਿੱਲੀ (ਵਾਰਤਾ) : ਆਈ.ਸੀ.ਸੀ. ਟੀ-20 ਵਿਸ਼ਵ ਕੱਪ 2021 ਵਿਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੇ ਬਾਅਦ ਦਿੱਗਜ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵਿਚਾਲੇ ਪੈਦਾ ਵਿਵਾਦ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰਭਜਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਆਮਿਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਸ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਮੈਂ ਉਸ ਨਾਲ ਗੱਲ ਕਰਾਂ।
My view on this whole controversy https://t.co/9kE3PPN9Gf Bhut ho gya..
— Harbhajan Turbanator (@harbhajan_singh) October 27, 2021
ਭੱਜੀ ਨੇ ਆਪਣੇ ਯੂ-ਟਿਊਬ ਚੈਨਲ ’ਤੇ ਇਕ ਬਿਆਨ ਵਿਚ ਕਿਹਾ, ‘ਜੇਕਰ ਮੈਂ ਇਸ ਚਿੱਕੜ ਵਿਚ ਜ਼ਿਆਦਾ ਜਾਵਾਂਗਾ ਤਾਂ ਖ਼ੁਦ ਵੀ ਗੰਦਾ ਹੋ ਜਾਵਾਂਗਾ। ਆਮਿਰ ਦੀ ਇੰਨੀ ਹੈਸੀਅਤ ਨਹੀਂ ਹੈ ਜਾਂ ਇਹ ਕਹਾਂ ਕਿ ਉਸ ਪੱਧਰ ਦਾ ਇਨਸਾਨ ਹੀ ਨਹੀਂ ਹੈ ਕਿ ਮੈਂ ਉਨ੍ਹਾਂ ਨਾਲ ਗੱਲ ਕਰਾਂ। ਉਸ ਨਾਲ ਜ਼ਿਆਦਾ ਗੱਲ ਕਰਨ ਨਾਲ ਮੇਰਾ ਹੀ ਅਪਮਾਨ ਹੋਵੇਗਾ। ਉਹ ਕਲੰਕ ਦਾ ਕਾਰਨ ਹੈ। ਜੋ ਕਾਲਾ ਦਾਗ ਉਸ ਨੇ ਵਿਸ਼ਵ ਕ੍ਰਿਕਟ ’ਤੇ ਛੱਡਿਆ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਜਿਸ ਇਨਸਾਨ ਨੇ ਕ੍ਰਿਕਟ ਨੂੰ ਵੇਚ ਦਿੱਤਾ, ਆਪਣੇ ਦੇਸ਼, ਈਮਾਨ ਅਤੇ ਆਤਮ-ਸਨਮਾਨ ਨੂੰ ਦਾਅ ’ਤੇ ਲਗਾ ਦਿੱਤਾ ਉਸ ਦੇ ਬਾਰੇ ਵਿਚ ਕੀ ਗੱਲ ਕੀਤੇ ਜਾਏ। ਮੈਨੂੰ ਤੁਹਾਡੇ ਟਵੀਟ ’ਤੇ ਪ੍ਰਤੀਕਿਰਿਆ ਹੀ ਨਹੀਂ ਦੇਣੀ ਚਾਹੀਦੀ ਸੀ, ਕਿਉਂਕਿ ਤੁਸੀਂ ਜਾਹਲ ਹੋ।’
ਇਹ ਵੀ ਪੜ੍ਹੋ :ਕ੍ਰਿਕਟਰ ਦਿਨੇਸ਼ ਕਾਰਤਿਕ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ
ਜ਼ਿਕਰਯੋਗ ਹੈ ਕਿ ਪਾਕਿਸਤਾਨ ਖ਼ਿਲਾਫ਼ ਭਾਰਤ ਟੀਮ ਦੀ ਹਾਰ ਦੇ ਬਾਅਦ ਮੁਹੰਮਦ ਆਮਿਰ ਅਤੇ ਹਰਭਜਨ ਸਿੰਘ ਵਿਚਾਲੇ ਟਵਿਟਰ ’ਤੇ ਜ਼ੁਬਾਨੀ ਜੰਗ ਸ਼ੁਰੂ ਹੋਈ ਸੀ। ਆਮਿਰ ਨੇ ਟਵਿਟਰ ’ਤੇ ਹਰਭਜਨ ਸਿੰਘ ਨੂੰ ਲੈ ਕੇ ਤੰਜ ਕੱਸਿਆ ਸੀ, ਜਿਸ ਦਾ ਹਰਭਜਨ ਨੇ ਕਰਾਰਾ ਜਵਾਬ ਦਿੱਤਾ ਸੀ ਅਤੇ ਆਮਿਰ ਨੂੰ ਉਸ ਦਾ ਫਿਕਸਿੰਗ ਸਕੈਂਡਲ ਯਾਦ ਦਿਵਾਇਆ ਸੀ।
ਇਹ ਵੀ ਪੜ੍ਹੋ : ਪੁੱਤਰ ਦੇ ਜਨਮ ਮਗਰੋਂ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਵਧਾਈ ਲੈਣ ਆਏ ਕਿੰਨਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।