ਭਾਰਤ-ਪਾਕਿ ਮੈਚ ਨੂੰ ਲੈ ਕੇ ਮੁਹੰਮਦ ਆਮਿਰ ਨੇ ਹਰਭਜਨ ਨਾਲ ਲਿਆ ਪੰਗਾ, ਭੱਜੀ ਨੇ ਇੰਝ ਕੀਤੀ ਬੋਲਤੀ ਬੰਦ

Wednesday, Oct 27, 2021 - 03:33 PM (IST)

ਸਪੋਰਟਸ ਡੈਸਕ- ਪਾਕਿਸਤਨ ਦੇ ਵਿਰੁੱਧ ਖੇਡੇ ਗਏ ਕੌਮਾਂਤਰੀ ਕ੍ਰਿਕਟ ਪਰਿਸ਼ਦ ( ਆਈ. ਸੀ. ਸੀ.) ਟੀ-20 ਵਰਲਡ ਕੱਪ ਦੇ ਪਹਿਲੇ ਮੈਚ 'ਚ ਭਾਰਤ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਰਲਡ ਕੱਪ 'ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਮਿਲੀ ਹੈ। 

ਇਹ ਵੀ ਪੜ੍ਹੋ : ਹਾਰੇ ਜਾਂ ਜਿੱਤੇ, ਭਾਰਤੀ ਟੀਮ ਦਾ ਸਮਰਥਨ ਕਰੋ : ਯੂਸਫ ਪਠਾਨ

ਭਾਰਤੀ ਟੀਮ ਨੇ ਹਾਰ ਨੂੰ ਵੀ ਚੰਗੀ ਤਰ੍ਹਾਂ ਸਵੀਕਾਰ ਕੀਤਾ ਹੈ ਪਰ ਇਹ ਜਿੱਤ ਹਾਰ ਸਿਰਫ ਮੈਦਾਨ ਤਕ ਸੀਮਿਤ ਨਾ ਰਹਿੰਦੇ ਹੋਏ ਵਿਵਾਦ ਦਾ ਰੂਪ ਧਾਰ ਚੁੱਕੀ ਹੈ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਹਰਭਜਨ ਸਿੰਘ 'ਤੇ ਤੰਜ ਕਸਿਆ ਜਿਸ ਤੋਂ ਬਾਅਦ ਭੱਜੀ ਨੇ ਵੀ ਆਮਿਰ ਨੂੰ ਚੰਗੀ ਤਰ੍ਹਾਂ ਜਵਾਬ ਦਿੱਤਾ। ਬਹਿਸ ਇਸ ਹੱਦ ਤਕ ਵਧੀ ਕਿ ਦੋਵੇਂ ਪਾਸਿਓਂ ਇਕ ਤੋਂ ਬਾਅਦ ਇਕ ਟਵੀਟ ਕੀਤੇ ਗਏ।

ਭਾਰਤ ਦੀ ਹਾਰ 'ਤੇ ਮੁਹੰਮਦ ਆਮਿਰ ਨੇ ਵੀ ਹਰਭਜਨ ਸਿੰਘ 'ਤੇ ਤੰਜ ਕਸਦਿਆਂ ਹੋਏ ਟਵੀਟ ਕੀਤਾ,  'ਸਾਰਿਆਂ ਨੂੰ ਹੈਲੋ, ਇਹ ਪੁੱਛਣਾ ਸੀ ਕਿ ਹਰਭਜਨ ਸਿੰਘ ਭਾਜੀ ਨੇ ਆਪਣਾ ਟੀਵੀ ਤਾਂ ਨਹੀਂ ਤੋੜਿਆ? ਕੁਝ ਨਹੀਂ ਹੁੰਦਾ। ਅੰਤ 'ਚ ਇਹ ਸਿਰਫ਼ ਇਕ ਖੇਡ ਹੀ ਹੈ।' 

ਇਸ 'ਤੇ ਰਿਪਲਾਈ ਕਰਦੇ ਹੋਏ ਹਰਭਜਨ ਸਿੰਘ ਨੇ 19 ਜੂਨ 2010 'ਚ ਦਾਂਬੁਲ 'ਚ ਖੇਡੇ ਗਏ ਏਸ਼ੀਆ ਕੱਪ ਦੇ ਚੌਥੇ ਮੈਚ ਦਾ ਵੀਡੀਓ ਸ਼ੇਅਰ ਕਰਕੇ ਲਿਖਿਆ ਕਿ ਹੁਣ ਤੁਸੀਂ ਵੀ ਬੋਲੋਗੇ ਮੁਹੰਮਦ ਆਮਿਰ ਕਿ ਇਸ ਸਿਕਸ ਦੀ ਲੈਂਡਿੰਗ ਤੁਹਾਡੇ ਘਰ ਦੇ ਟੀਵੀ 'ਤੇ ਤਾਂ ਨਹੀਂ ਹੋਈ ਸੀ ? ਕੁਝ ਨਹੀਂ ਹੁੰਦਾ ਹੈ। ਅੰਤ 'ਚ ਇਹ ਸਿਰਫ਼ ਇਕ ਖੇਡ ਹੈ ਹੈ ਜਿਵੇਂ ਕਿ ਤੁਸੀਂ ਸਹੀ ਕਿਹਾ।

ਇਸ ਤੋਂ ਬਾਅਦ ਆਮਿਰ ਨੇ ਭਾਰਤ-ਪਾਕਿ ਦਰਮਿਆਨ ਖੇਡੇ ਗਏ ਇਕ ਟੈਸਟ ਮੈਚ ਦਾ ਵੀਡੀਓ (ਹਰਭਜਨ ਨੂੰ 4 ਗੇਂਦਾਂ 'ਤੇ ਚਾਰ ਛੱਕੇ ਲੱਗੇ ਸਨ) ਟਵੀਟ ਕਰਦ ਹੋਏ ਲਿਖਿਆ, ਮੈਂ ਥੋੜ੍ਹਾ ਬਿਜ਼ੀ ਹਾਂ। ਹਰਭਜਨ ਸਿੰਘ ਤੁਹਾਡੀ ਗੇਂਦਬਾਜ਼ੀ ਦੇਖ ਰਿਹਾ ਸੀ। ਜਦੋਂ ਲਾਲਾ (ਸ਼ਾਹਿਦ ਅਫਰੀਦੀ) ਨੇ ਤੁਹਾਨੂੰ 4 ਗੇਂਦਾਂ 'ਤੇ ਚਾਰ ਛੱਕੇ ਲਾਏ ਸਨ। ਪਰ ਕ੍ਰਿਕਟ ਹੈ ਲਗ ਸਕਦੇ ਹਨ ਪਰ ਟੈਸਟ ਕ੍ਰਿਕਟ 'ਚ ਥੋੜ੍ਹਾ ਜ਼ਿਆਦਾ ਹੋ ਗਿਆ।

ਇਸ 'ਤੇ ਹਰਭਜਨ ਭੜਕ ਗਏ ਤੇ ਆਮਿਰ ਦੇ ਟਵਿੱਟਰ 'ਚੇ ਰਿਪਲਾਈ ਕਰਦੇ ਹੋਏ ਲਿਖਿਆ, 'ਲਾਰਡਸ 'ਤੇ ਨੋ ਬਾਲ ਕਿਵੇਂ ਹੋ ਗਿਆ। ਕਿੰਨਾ ਲਿਆ, ਕਿਸਨੇ ਦਿੱਤਾ। ਟੈਸਟ ਕ੍ਰਿਕਟ ਹੈ ਨੋ ਬਾਲ ਕਿਵੇਂ ਹੋ ਸਕਦਾ ਹੈ। ਇਸ ਖ਼ੂਬਸੂਰਤ ਖੇਡ ਨੂੰ ਬਦਨਾਮ ਕਰਨ ਲਈ ਤੁਹਾਨੂੰ ਤੇ ਤੁਹਾਡੇ ਸਮਰਥਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਆਮਿਰ ਵੀ ਇਸ 'ਤੇ ਚੁੱਪ ਨਹੀਂ ਰਹੇ। ਉਨ੍ਹਾਂ ਨੇ ਜਵਾਬ 'ਚ ਲਿਖਿਆ, ਭੱਜੋ-ਭੱਜੋ ਲਾਲਾ (ਸ਼ਾਹਿਦ ਅਫ਼ਰੀਦੀ) ਆਇਆ।

ਆਮਿਰ ਦੇ ਇਸ ਟਵੀਟ 'ਤੇ ਹਰਭਜਨ ਨੇ ਕਿਹਾ, ਤੁਹਾਡੇ ਜਿਹੇ ਲੋਕਾਂ ਲਈ ਮੁਹੰਮਦ ਆਮਿਰ, ਸਿਰਫ਼ ਪੈਸਾ, ਪੈਸਾ, ਪੈਸਾ.. ਨਾ ਇੱਜ਼ਤ, ਨਾ ਕੁਝ ਤੇ ਸਿਰਫ਼ ਪੈਸਾ... ਦੱਸੋਗੇ ਨਹੀਂ ਆਪਣੇ ਦੇਸ਼ ਵਾਲਿਆਂ ਨੂੰ ਤੇ ਸਮਰਥਕਾਂ ਨੂੰ ਕਿੰਨਾ ਮਿਲਿਆ ਸੀ...ਦਫ਼ਾ ਹੋ ਜਾਓ.. ਇਸ ਖੇਡ ਦਾ ਅਪਮਾਨ ਕਰਨ ਤੇ ਆਪਣੀ ਹਰਕਤਾਂ ਤੋਂ ਲੋਕਾਂ ਨੂੰ ਮੂਰਖ ਬਣਾਉਣ ਲਈ ਮੈਨੂੰ ਤੁਹਾਡੇ ਜਿਹੇ ਲੋਕਾਂ ਨਾਲ ਗੱਲ ਕਰਨ 'ਚ ਵੀ ਘਿਰਣਾ ਹੋ ਰਹੀ ਹੈ। 

ਇਸ ਦੇ ਜਵਾਬ 'ਚ ਆਮਿਰ ਨੇ ਹਰਭਜਨ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਬਹੁਤ ਹੀ ਢੀਠ ਹੋ... ਮੇਰੇ ਬੀਤੇ ਸਮੇਂ ਦੇ ਬਾਰੇ 'ਚ ਗੱਲ ਕਰਨ ਨਾਲ ਇਹ ਫੈਕਟ ਨਹੀਂ ਬਦਲੇਗਾ ਕਿ ਤੁਹਾਨੂੰ ਤਿੰਨ ਦਿਨ ਪਹਿਲਾਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਤੁਹਾਡੇ ਗ਼ਲਤ ਬਾਲਿੰਗ ਐਕਸ਼ਨ ਦਾ ਕੀ? ਹੁਣ ਨਿਕਲ ਤੇ ਸਾਨੂੰ ਵਰਲਡ ਕੱਪ ਜਿੱਤਦਾ ਹੋਇਆ ਦੇਖ... ਵਾਕ ਓਵਰ ਤਾਂ ਨਹੀਂ ਮਿਲਿਆ... ਜਾਓ ਬਾਗ਼ 'ਚ ਤੇ ਸੈਰ ਕਰੋ। ਤੁਸੀਂ ਬਿਹਤਰ ਮਹਿਸੂਸ ਕਰੋਗੇ।

ਇਸ 'ਤੇ ਹਰਭਜਨ ਨੇ ਵੀ ਕਰਾਰਾ ਜਵਾਬ ਦਿੱਤਾ ਤੇ 2010 'ਚ ਏਸ਼ੀਆ ਕੱਪ ਦੇ ਉਸੇ ਮੈਚ ਦਾ ਵੀਡੀਓ ਸ਼ੇਅਰ ਕੀਤਾ ਜਿਸ 'ਚ ਉਨ੍ਹਾਂ ਨੇ ਛੱਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ ਸੀ ਤੇ ਟਵੀਟ ਕਰਦੇ ਹੋਏ ਲਿਖਿਆ ਕਿ ਫਿਕਸਰ ਨੂੰ ਸਿਕਸਰ... ਆਊਟ ਆਫ਼ ਦਿ ਪਾਰਕ... ਮੁਹੰਮਦ ਆਮਿਰ...ਚਲ ਦਫ਼ਾ ਹੋ 

ਹਰਭਜਨ ਦੇ ਇਸ ਜਵਾਬ ਦੇ ਬਾਅਦ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੇ ਕੋਲ ਕੋਈ ਜਵਾਬ ਨਹੀਂ ਸੀ ਤੇ ਉਨ੍ਹਾਂ ਨੇ ਇਸ ਬਹਿਸ ਤੋਂ ਪਿੱਛਾ ਛੁਡਾਉਂਦੇ ਹੋਏ ਲਿਖਿਆ, ਮੈਂ 'ਤੇ ਲੱਗਾ ਸੋਣ...ਚਲ ਭਰਾ ਗੁੱਡਨਾਈਟ।

ਇਹ ਵੀ ਪੜ੍ਹੋ :  ਪਾਕਿ ਵਿਰੁੱਧ ਸ਼ਾਨਦਾਰ ਪਾਰੀ ਲਈ ਗਾਵਸਕਰ ਨੇ ਕੀਤੀ ਕੋਹਲੀ ਦੀ ਸ਼ਲਾਘਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News