ਆਸ‍ਟ੍ਰੇਲੀਆ ਨੂੰ ਵਿਸ਼ਵ ਕੱਪ 2019 'ਚ ਦਰਸ਼ਕਾਂ ਕੋਲੋਂ ਡਰ, ਮੋਇਨ ਅਲੀ ਨੇ ਕੀਤੀ ਭਾਵੁਕ ਅਪੀਲ

05/21/2019 3:59:36 PM

ਲੰਦਨ : ਇੰਗਲੈਂਡ ਦੇ ਹਰਫਨਮੌਲਾ ਮੋਇਨ ਅਲੀ ਨੇ ਵਿਸ਼ਵ ਕੱਪ ਦੇਖਣ ਆ ਰਹੇ ਪ੍ਰਸ਼ੰਸਕਾਂ ਤੋਂ ਆਸਟ੍ਰੇਲੀਆ ਦੇ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਨਾਲ ਸਨਮਾਨ ਨਾਲ ਪੇਸ਼ ਆਉਣ ਤੇ ਵਿਅਕਤੀਗਤ ਟਿੱਪਣੀ ਤੋਂ ਬਚਣ ਦੀ ਅਪੀਲ ਕੀਤੀ ਹੈ। ਸਮਿਥ ਤੇ ਵਾਰਨਰ ਗੇਂਦ ਨਾਲ ਛੇੜਖਾਨੀ ਮਾਮਲੇ 'ਚ ਇਕ ਸਾਲ ਦਾ ਬੈਨ ਭੁਗਤਨ ਤੋਂ ਬਾਅਦ ਟੀਮ 'ਚ ਪਰਤੇ ਹਨ।PunjabKesariਅਲੀ ਨੇ ਗਾਰਡਿਅਨ तਤੋਂ ਕਿਹਾ, 'ਮੈਂ ਉਮੀਦ ਕਰਦਾ ਹਾਂ ਕਿ ਅਜਿਹਾ ਕੁਝ ਨਹੀਂ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਉਹ ਸੀਰੀਜ਼ ਦਾ ਮਜ਼ਾ ਲੈਣ। ਜੇਕਰ ਤੁਸੀਂ ਉਨ੍ਹਾਂ ਨੂੰ ਛੇੜਨਾ ਵੀ ਚਾਹੁੰਦੇ ਹੋ ਤਾਂ ਮਜ਼ੇਦਾਰ ਹੋ, ਵਿਅਕਤੀਗਤ ਨਹੀਂ। ਉਨ੍ਹਾਂ ਨੇ ਕਿਹਾ, 'ਸਾਡੇ ਸਾਰਿਆਂ ਤੋਂ ਗਲਤੀਆਂ ਹੁੰਦੀਆਂ ਹਨ ਅਸੀਂ ਸਾਰੇ ਇਨਸਾਨ ਹਾਂ ਤੇ ਸਾਡੀ ਵੀ ਭਾਵਨਾਵਾਂ ਹਨ। ਮੈਨੂੰ ਪਤਾ ਹੈ ਕਿ ਦੋਨੋਂ ਚੰਗੇ ਇਨਸਾਨ ਹੈ। ਉਮੀਦ ਹੈ ਕਿ ਉਨ੍ਹਾਂ  ਦੇ ਨਾਲ ਚੰਗਾ ਵਰਤਾਓ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਗੱਲ ਸਿਰਫ ਕ੍ਰਿਕਟ ਦੀ ਹੋਵੇ। ਦੋਨਾਂ ਨੇ ਆਈ. ਪੀ. ਐੱਲ. 'ਚ ਚੰਗਾ ਪ੍ਰਦਰਸ਼ਨ ਕੀਤਾ ਤੇ ਵਾਰਨਰ ਨੇ 12 ਮੈਚਾਂ 'ਚ 692 ਦੌੜਾਂ ਬਣਾ ਕੇ ਆਰੇਂਜ ਕੈਪ ਹਾਸਲ ਕੀਤੀ।


Related News