ਮਿਤਾਲੀ ਰਾਜ ਦੇ ਸਮਰਥਨ ''ਚ ਉਤਰਿਆ ਭਾਰਤ ਦਾ ਇਹ ਸਾਬਕਾ ਧਾਕੜ ਕ੍ਰਿਕਟਰ

11/29/2018 11:15:25 AM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ 'ਚ ਚਲ ਰਹੇ ਵਿਵਾਦ 'ਤੇ ਹੁਣ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਵੀ ਆਪਣੀ ਰਾਏ ਪ੍ਰਗਟਾਈ ਹੈ। ਗਾਵਸਕਰ ਦਾ ਕਹਿਣਾ ਹੈ ਕਿ 20 ਸਾਲ ਤਕ ਦੇਸ਼ ਲਈ ਕ੍ਰਿਕਟ ਖੇਡਣ ਵਾਲੀ ਖਿਡਾਰਨ ਮਿਤਾਲੀ ਰਾਜ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਣਾ ਅਸਲ 'ਚ ਚਿੰਤਾ ਦੀ ਗੱਲ ਹੈ ਅਤੇ ਮਿਤਾਲੀ ਲਈ ਉਨ੍ਹਾਂ ਨੂੰ ਕਾਫੀ ਦੁਖ ਹੋ ਰਿਹਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਸੀ, ''ਮਿਤਾਲੀ ਲਈ ਮੈਨੂੰ ਬਹੁਤ ਦੁਖ ਹੈ। ਉਸ ਦਾ ਪੁਆਇੰਟ ਕਾਫੀ ਮਜ਼ਬੂਤ ਹੈ। ਉਹ ਦੇਸ਼ ਲਈ 20 ਸਾਲ ਖੇਡੀ। ਟੀ-20 ਵਰਲਡ ਕੱਪ 'ਚ ਦੋ ਮੁਕਾਬਲਿਆਂ 'ਚ ਮੈਨ ਆਫ ਦਿ ਮੈਚ ਰਹੀ ਅਤੇ ਤੀਜੇ ਮੁਕਾਬਲੇ 'ਚ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਬਾਹਰ ਬੈਠੀ। ਇਸੇ ਹਾਲਾਤ ਨੂੰ ਪੁਰਸ਼ ਟੀਮ ਦੇ ਨਜ਼ਰੀਏ ਤੋਂ ਦੇਖੀਏ। ਜੇਕਰ ਵਿਰਾਟ ਕੋਹਲੀ ਕਿਸੇ ਮੁਕਾਬਲੇ 'ਚ ਸੱਟ ਦਾ ਸ਼ਿਕਾਰ ਹੋ ਜਾਣ ਦੇ ਬਾਅਦ ਨਾਕਆਊਟ ਮੈਚ 'ਚ ਫਿੱਟ ਹੋ ਜਾਂਦੇ ਹਨ ਤਾਂ ਕੀ ਉਨ੍ਹਾਂ ਨੂੰ ਡਰਾਪ ਕਰ ਦਿੱਤਾ ਜਾਵੇਗਾ।''
PunjabKesari
ਅਜਿਹੇ ਵੱਡੇ ਮੁਕਾਬਲਿਆਂ ਲਈ ਮਿਤਾਲੀ ਰਾਜ ਜਿਹੀਆਂ ਤਜਰਬੇਕਾਰ ਖਿਡਾਰਨਾਂ ਦੇ ਟੀਮ 'ਚ ਰਹਿਣ ਦੀ ਜ਼ਰੂਰਤ ਹੁੰਦੀ ਹੈ। ਦਰਅਸਲ ਵੈਸਟਇੰਡੀਜ਼ 'ਚ ਖੇਡੇ ਗਏ ਆਈ.ਸੀ.ਸੀ. ਵਰਲਡ ਟੀ-20 ਦੇ ਸੈਮੀਫਾਈਨਲ ਮੁਕਾਬਲੇ 'ਚ ਮਿਤਾਲੀ ਨੂੰ ਬਾਹਰ ਬਿਠਾਉਣ ਦੇ ਬਾਅਦ ਭਾਰਤੀ ਮਹਿਲਾ ਕ੍ਰਿਕਟ 'ਚ ਜ਼ੋਰਦਾਰ ਬਵਾਲ ਮਚਿਆ ਹੋਇਆ ਹੈ। ਮਿਤਾਲੀ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਕੋਚ ਰਮੇਸ਼ ਪੋਵਾਰ ਨੇ ਅਪਮਾਨਤ ਕੀਤਾ ਅਤੇ ਸੀ.ਓ.ਏ. ਦੀ ਮੈਂਬਰ ਡਾਇਨਾ ਇਡੁਲਜੀ ਉਨ੍ਹਾਂ ਦਾ ਕਰੀਅਰ ਬਰਬਾਦ ਕਰਨਾ ਚਾਹੁੰਦੀ ਹੈ। ਜਦਕਿ ਡਾਇਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਹਰ ਬਿਠਾਉਣ ਦਾ ਫੈਸਲਾ ਟੀਮ ਮੈਨੇਜਮੈਂਟ ਦਾ ਸੀ ਜਿਸ 'ਚ ਉਨ੍ਹਾਂ ਦਾ ਕੋਈ ਦਖਲ ਨਹੀਂ ਹੈ।  


Tarsem Singh

Content Editor

Related News