ਗਰਦਨ ਦੇ ਦਰਦ ਤੋਂ ਉੱਭਰਨ ਦੇ ਬਾਅਦ ਮਿਤਾਲੀ ਤੀਜੇ ਵਨ-ਡੇ ’ਚ ਖੇਡਣ ਨੂੰ ਤਿਆਰ

Friday, Jul 02, 2021 - 09:04 PM (IST)

ਗਰਦਨ ਦੇ ਦਰਦ ਤੋਂ ਉੱਭਰਨ ਦੇ ਬਾਅਦ ਮਿਤਾਲੀ ਤੀਜੇ ਵਨ-ਡੇ ’ਚ ਖੇਡਣ ਨੂੰ ਤਿਆਰ

ਵਾਰਸੇਸਟਰ— ਭਾਰਤੀ ਕਪਤਾਨ ਮਿਤਾਲੀ ਰਾਜ ਦੀ ਗਰਦਨ ਦਾ ਦਰਦ ਠੀਕ ਹੋ ਗਿਆ ਹੈ ਜਿਸ ਨਾਲ ਉਹ ਸ਼ਨੀਵਾਰ ਨੂੰ ਇੰਗਲੈਂਡ ਖ਼ਿਲਾਫ਼ ਤੀਜੇ ਤੇ ਆਖ਼ਰੀ ਮੈਚ ’ਚ ਟੀਮ ਦੀ ਅਗਵਾਈ ਕਰਨ ਨੂੰ ਤਿਆਰ ਹੈ। ਮਿਤਾਲੀ ਨੂੰ ਇੰਗਲੈਂਡ ਦੇ ਖ਼ਿਲਾਫ਼ ਦੂਜੇ ਵਨ-ਡੇ ਦੇ ਦੌਰਾਨ ਗਰਦਨ ’ਚ ਦਰਦ ਮਹਿਸੂਸ ਹੋਇਆ ਸੀ ਜਿਸ ਕਾਰਨ ਉਹ ਵਿਰੋਧੀ ਟੀਮ ਦੀ ਪਾਰੀ ਦੇ ਦੌਰਾਨ ਮੈਦਾਨ ’ਤੇ ਨਹੀਂ ਉਤਰ ਸਕੀ ਸੀ। 

ਮਿਤਾਲੀ ਨੇ ਇਸ ਮੈਚ ’ਚ ਸੀਰੀਜ਼ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਲਾਇਆ ਸੀ। ਉਪ ਕਪਤਾਨ ਹਰਮਨਪ੍ਰੀਤ ਕੌਰ ਨੇ ਇਸ ਤੋਂ ਬਾਅਦ ਟੀਮ ਦੀ ਅਗਵਾਈ ਕੀਤੀ ਸੀ।  ਭਾਰਤੀ ਕ੍ਰਿਕਟ ਬੋਰਡ ਨੇ ਬਿਆਨ ’ਚ ਕਿਹਾ, ‘‘ਕਪਤਾਨ ਮਿਤਾਲੀ ਰਾਜ ਦਰਦ ਤੋਂ ਉੱਭਰ ਗਈ ਹੈ ਤੇ ਲੜਕੀਆਂ ਨਾਲ ਟ੍ਰੇਨਿੰਗ ਕਰ ਰਹੀ ਹੈ ਕਿਉਂਕਿ ਅਸੀਂ ਵਾਰਸੇਸਸਟਰ ’ਚ ਇੱਥੇ ਤੀਜੇ ਵਨ-ਡੇ ਦੀ ਤਿਆਰੀ ਕਰ ਰਹੇ ਹਾਂ।’’ ਭਾਰਤ ਪਹਿਲਾਂ ਹੀ ਦੋਵੇਂ ਮੈਚ ਹਾਰ ਕੇ ਸੀਰੀਜ਼ ਗੁਆ ਚੁੱਕਾ ਹੈ ਪਰ ਟੀਮ ਤੀਜੇ ਵਨ-ਡੇ ’ਚ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ।


author

Tarsem Singh

Content Editor

Related News