''ਮਿਸ਼ਨ ਟੋਕੀਓ'' ਲਈ ਭਾਰਤੀ ਮਹਿਲਾ ਹਾਕੀ ਟੀਮ ਨੇ ਕੀਤੀ ਮਠਿਆਈ ਤੇ ਚਾਕਲੇਟ ਤੋਂ ਤੌਬਾ
Tuesday, Jul 23, 2019 - 06:53 PM (IST)

ਸਪੋਰਟਸ ਡੈਸਕ— ਕਿਸੇ ਨੇ ਆਪਣੇ ਪਸੰਦੀਦਾ 'ਰਾਜਮਾ ਚਾਵਲ' ਖਾਣੇ ਛੱਡ ਦਿੱਤੇ ਤੇ ਕਿਸੇ ਨੇ ਮਸਾਲੇਦਾਰ ਖਾਣੇ ਤੋਂ ਤੌਬਾ ਕਰ ਲਈ ਹੈ ਤੇ ਮਠਿਆਈ, ਚਾਕਲੇਟ ਵੱਲ ਤੇ ਹੁਣ ਉਹ ਦੇਖਦੀਆਂ ਤੱਕ ਵੀ ਨਹੀਂ ਹਨ। ਇਹ ਕਿਸੇ ਬਾਲੀਵੁੱਡ ਅਭਿਨੇਤਰੀ ਦਾ ਨਹੀਂ, ਸਗੋਂ 'ਮਿਸ਼ਨ ਟੋਕੀਓ ਓਲੰਪਿਕ' ਲਈ ਆਪਣੀ ਫਿਟਨੈੱਸ 'ਤੇ ਜੋਰ ਦੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਦਾ 'ਡਾਈਟ ਪਲਾਨ' ਹੈ। ਪਿਛਲੇ ਦੋ ਸਾਲਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਮਹਿਲਾ ਹਾਕੀ ਟੀਮ ਨਵੰਬਰ ਵਿਚ ਹੋਣ ਵਾਲੀਆਂ ਓਲੰਪਿਕ ਕੁਆਲੀਫਾਇਰ ਰਾਹੀਂ ਟੋਕੀਓ ਓਲੰਪਿਕ 2020 ਦੀ ਟਿਕਟ ਕਟਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ।
ਕਪਤਾਨ ਰਾਣੀ ਰਾਮਪਾਲ ਦਾ ਦਾਅਵਾ ਹੈ ਸਾਰੀਆਂ ਖਿਡਾਰਣਾਂ ਵਿਗਿਆਨਿਕ ਸਲਾਹਕਾਰ ਵੇਨ ਲੋਂਬਾਰਡ ਦੇ 'ਡਾਈਟ ਪਲਾਨ' ਨੂੰ ਇਮਾਨਦਾਰੀ ਨਾਲ ਫਾਲੋਅ ਕਰ ਰਹੀਆਂ ਹਨ। ਪਿਛਲੇ ਮਹੀਨੇ ਹਿਰੋਸ਼ਿਮਾ ਵਿਚ ਐੱਫ. ਆਈ. ਐੱਚ. ਹਾਕੀ ਸੀਰੀਜ਼ ਫਾਈਨਲਸ 'ਚ ਖਿਤਾਬੀ ਜਿੱਤ ਦੇ ਨਾਲ ਪਲੇਅਰ ਆਫ ਦਿ ਟੂਰਨਾਮੈਂਟ ਰਹੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ, ''ਮੈਂ ਕਹਿ ਸਕਦੀ ਹਾਂ ਕਿ ਇਹ ਸਭ ਤੋਂ ਫਿੱਟ ਮਹਿਲਾ ਹਾਕੀ ਟੀਮ ਹੈ। ਵੇਨ ਲੋਂਬਾਰਡ ਨੇ ਹਰ ਖਿਡਾਰਨ ਤੇ ਪੂਰੀ ਟੀਮ ਦੀ ਫਿਟਨੈੱਸ 'ਤੇ ਕਾਫੀ ਕੰਮ ਕੀਤਾ ਹੈ। ਅਸੀਂ ਸਾਰੇ ਉਨ੍ਹਾਂ ਦੇ ਡਾਈਟ ਪਲਾਨ 'ਤੇ ਚੱਲ ਰਹੇ ਹਾਂ ਕਿਉਂਕਿ ਅਸੀਂ ਓਲੰਪਿਕ ਖੇਡਣਾ ਹੀ ਨਹੀਂ, ਸਗੋਂ ਤਮਗਾ ਵੀ ਜਿੱਤਣਾ ਹੈ।'' ਉਸ ਨੇ ਕਿਹਾ, ''ਅਸੀਂ ਕਾਰਬੋਹ੍ਰਾਈਡ੍ਰੇਟ, ਮਸਾਲੇਦਾਰ, ਤੱਲੀਆਂ ਚੀਜ਼ਾਂ ਖਾਣਾ, ਮਠਿਆਈ ਤੇ ਚਾਕਲੈੱਟ ਸਭ ਛੱਡ ਦਿੱਤੇ ਹਨ। ਜਾਪਾਨ ਤੋਂ ਜਿੱਤ ਕੇ ਆਉਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਨ੍ਹਾ ਕੇ ਇਕ ਦਿਨ ਮਾਂ ਦੇ
ਹੱਥ ਦੇ ਬਣੇ ਰਾਜਮਾਹ ਚੌਲ ਖਾ ਲੇ ਸਨ ਪਰ ਸਾਡੀ ਯੋਜਨਾ ਦੀ ਡਾਈਟ ਵਿਚ ਇਹ ਸਭ ਸ਼ਾਮਲ ਨਹੀਂ ਹੈ। ਕਾਫੀ ਸੰਤੁਲਿਤ ਖਾਣਾ ਖਾਂਦੇ ਹਨ ਤੇ ਖੁਦ ਵੀ ਬਿਹਤਰ ਮਹਿਸੂਸ ਕਰ ਰਹੇ ਹਾਂ।'' ਭਾਰਤੀ ਮਹਿਲਾ ਹਾਕੀ ਟੀਮ ਨੇ 1980 ਵਿਚ ਮਾਸਕੋ ਓਲੰਪਿਕ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ, ਜਿਹੜਾ ਓਲੰਪਿਕ ਵਿਚ ਇਸ ਮਹਿਲਾ ਹਾਕੀ ਦਾ ਡੈਬਿਊ ਵੀ ਸੀ। ਇਸ ਦੇ 36 ਸਾਲ ਮਗਰੋਂ ਟੀਮ ਨੇ ਰੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਤੇ 12ਵੇਂ ਸਥਾਨ 'ਤੇ ਰਹੀ ਸੀ। ਰਾਣੀ ਨੇ ਕਿਹਾ, ''ਪਿਛਲੇ ਚਾਰ ਸਾਲਾਂ ਵਿਚ ਬਹੁਤ ਕੁਝ ਬਦਲ ਗਿਆ ਹੈ। ਰੀਓ 'ਚ ਸਾਨੂੰ ਤਜਰਬਾ ਨਹੀਂ ਸੀ ਪਰ ਹੁਣ ਪਤਾ ਲੱਗ ਗਿਆ ਹੈ ਕਿ ਓਲੰਪਿਕ 'ਚ ਕਿਵੇਂ ਖੇਡਣਾ ਹੈ। ਅਸੀਂ ਰੀਓ ਵਿਚ ਬਹੁਤ ਕੁਝ ਸਿੱਖਿਆ ਹੈ ਤੇ ਪਿਛਲੇ ਦੋ ਸਾਲ ਤੋਂ ਸਾਡੇ ਪ੍ਰਦਰਸ਼ਨ ਵਿਚ ਲਗਾਤਾਰ ਨਿਖਾਰ ਆਇਆ ਹੈ।''