ਮੀਰਾਬਾਈ ਪੈਰਿਸ ਖੇਡਾਂ ''ਚ ਤਮਗ਼ਾ ਜਿੱਤ ਸਕਦੀ ਹੈ : ਅਵਿਨਾਸ਼ ਪਾਂਡੂ
Saturday, Jan 22, 2022 - 10:51 AM (IST)
ਸਪੋਰਟਸ ਡੈਸਕ- ਭਾਰਤ ਦੇ ਨਵੇਂ ਚੁਣੇ ਗਏ ਵੇਟਲਿਫਟਿੰਗ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਅਵਿਨਾਸ਼ ਪਾਂਡੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਮੀਰਾਬਾਈ ਚਾਨੂ 2024 ਪੈਰਿਸ ਖੇਡਾਂ 'ਚ ਮੁੜ ਤਮਗ਼ਾ ਜਿੱਤ ਸਕਦੀ ਹੈ ਪਰ ਇਸ ਵੱਡੇ ਟੂਰਨਾਮੈਂਟ ਦੀ ਤਿਆਰੀ ਲਈ ਉਨ੍ਹਾਂ ਨੂੰ ਚੋਣਵੀਆਂ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣਾ ਹੋਵੇਗਾ।
ਇਹ ਵੀ ਪੜ੍ਹੋ : U19 WC : ਭਾਰਤੀ ਟੀਮ ਤੋਂ ਬਾਅਦ ਵਿੰਡੀਜ਼ ਟੀਮ ਦੇ ਖਿਡਾਰੀ ਵੀ ਕੋਰੋਨਾ ਦੀ ਲਪੇਟ 'ਚ
ਮਾਰੀਸ਼ਸ ਦੇ ਪਾਂਡੂ ਨੂੰ 2024 ਪੈਰਿਸ ਓਲੰਪਿਕ ਲਈ ਵੇਟਲਿਫਟਿੰਗ ਲਈ ਭਾਰਤ ਦਾ ਪਹਿਲਾ ਹਾਈ ਪਰਫਾਰਮੈਂਸ ਨਿਰਦੇਸ਼ਕ ਬਣਾਇਆ ਗਿਆ ਹੈ। ਪਾਂਡੂ ਨੇ ਭਾਰਤੀ ਖੇਡ ਅਥਾਰਿਟੀ (ਸਾਈ) ਵਲੋਂ ਕਰਾਈ ਗਈ ਵਰਚੁਅਲ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅੱਗੇ ਮੀਰਾਬਾਈ ਨੂੰ ਟੂਰਨਾਮੈਂਟ ਨੂੰ ਚੁਣਣ 'ਚ ਬਹੁਤ ਸਿਲੈਕਟਿਵ ਹੋਣਾ ਹੋਵੇਗਾ ਕਿਉਂਕਿ ਉਸ ਦੀ ਉਮਰ 'ਚ ਤਿੰਨ ਹੋਰ ਸਾਲ ਜੁੜ ਜਾਣਗੇ।
ਇਹ ਵੀ ਪੜ੍ਹੋ : ਪ੍ਰਣਯ ਕੁਆਰਟਰ ਫਾਈਨਲ 'ਚ ਹਾਰ ਕੇ ਸਈਦ ਮੋਦੀ ਇੰਟਰਨੈਸ਼ਨਲ ਤੋਂ ਬਾਹਰ
ਉਨ੍ਹਾਂ ਕਿਹਾ ਕਿ ਇਹ ਸੌਖਾ ਨਹੀਂ ਹੈ, ਇੰਡੋਨੇਸ਼ੀਆ ਦੇ ਇਕੋ ਯੁਲੀ ਇਰਾਵਾਨ ਚਾਰ ਵਾਰ ਦੇ ਤਮਗ਼ਾ ਜੇਤੂ ਹਨ, ਉਨ੍ਹਾਂ ਸਾਬਤ ਕੀਤਾ ਹੈ ਕਿ ਇਹ ਬਹੁਤ ਚੋਣਵੇਂ ਤਰੀਕੇ ਨਾਲ ਚੁਣ ਕੇ ਤੇ ਸਮਝਦਾਰੀ ਨਾਲ ਤਿਆਰੀ ਕਰਕੇ ਕੀਤਾ ਜਾ ਸਕਦਾ ਹੈ। ਇਸ ਸਬੰਧ 'ਚ ਚਾਨੂ ਦੇ ਕੋਚ ਵਿਜੇ ਸ਼ਰਮਾ ਇਕ ਯੋਜਨਾ ਬਣਾਉਣ 'ਚ ਸਫਲ ਹੋਣਗੇ। ਉਨ੍ਹਾਂ ਦਾ ਬਹੁਤ ਚੰਗਾ ਰਿਸ਼ਤਾ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਅਜਿਹਾ ਹੋਵੇਗਾ। ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਮੀਰਾਬਾਈ ਓਲੰਪਿਕ 'ਚ ਵੀ ਤਮਗ਼ਾ ਜਿੱਤ ਸਕੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।