ਮੰਤਰਾਲਾ ਦੀ NSF ਨੂੰ ਸਲਾਹ : 15 ਅਪ੍ਰੈਲ ਤਕ ਟੂਰਨਾਮੈਂਟ ਅਤੇ ਟ੍ਰਾਇਲ ਦੇ ਆਯੋਜਨ ਨਾ ਕਰਾਏ ਜਾਣ

03/19/2020 5:33:43 PM

ਨਵੀਂ ਦਿੱਲੀ— ਖੇਡ ਮੰਤਰਾਲਾ ਨੇ ਵੀਰਵਾਰ ਨੂੰ ਸਾਰੇ ਰਾਸ਼ਟਰੀ ਮਹਾਸੰਘਾਂ ਨੂੰ 15 ਅਪ੍ਰੈਲ ਤਕ ਟੂਰਨਾਮੈਂਟ ਅਤੇ ਚੋਣ ਟ੍ਰਾਇਲ ਆਯੋਜਿਤ ਕਰਨ ਤੋੋਂ ਰੋਕ ਦਿੱਤਾ ਅਤੇ ਨਾਲ ਹੀ ਕਿਹਾ ਕਿ ਓਲੰਪਿਕ ਜਾਣ ਵਾਲੀ ਟੀਮ ਦੇ ਖਿਡਾਰੀਆਂ ਨੂੰ ਕਿਸੇ ਹੋਰ ਐਥਲੀਟ ਤੋਂ ਦੂਰ ਰੱਖਿਆ ਜਾਵੇ ਜੋ ਟ੍ਰੇਨਿੰਗ ਕੈਂਪ ਦਾ ਹਿੱਸਾ ਨਹੀਂ ਹਨ। ਇਹ ਨਿਰਦੇਸ਼ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਦਿੱਤੇ ਗਏ ਹਨ ਜਿਸ ਨੇ ਦੁਨੀਆ ਭਰ ’ਚ ਖੇਡ ਪ੍ਰਤੀਯੋਗਿਤਾਵਾਂ ’ਤੇ ਵੱਡਾ ਅਸਰ ਪਾਇਆ ਹੈ। ਇਸ ਨਾਲ ਆਗਾਮੀ ਐਥਲੈਟਿਕਸ ਇੰਡੀਅਨ ਗ੍ਰਾਂ ਪ੍ਰੀ ਦੇ ਆਯੋਜਨ ’ਤੇ ਸਵਾਲ ਚੁੱਕੇ ਹਨ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋਣੀ ਹੈ। ਮੰਤਰਾਲਾ ਨੇ ਭਾਰਤੀ ਓਲੰਪਿਕ ਸੰਘ ਅਤੇ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਲਿਖੀ ਚਿੱਠੀ ’ਚ ਕਿਹਾ, ‘‘ਸਾਰੀਆਂ ਖੇਡ ਸੰਸਥਾਵਾਂ ਅਤੇ ਉਨ੍ਹਾਂ ਦੀ ਮਾਨਤਾ ਪ੍ਰਾਪਤ ਇਕਾਈਆਂ ਨੂੰ 15 ਅਪ੍ਰੈਲ 2020 ਤਕ ਕਿਸੇ ਵੀ ਖੇਡ ਪ੍ਰਤੀਯੋਗਿਤਾਵਾਂ ਦਾ ਆਯੋਜਨ ਨਾ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ’ਚ ਟੂਰਨਾਮੈਂਟ ਦੇ ਇਲਾਵਾ ਚੋਣ ਟ੍ਰਾਇਲ ਵੀ ਸ਼ਾਮਲ ਹਨ।’’PunjabKesariਇਸ ਦੇ ਨਾਲ ਹੀ ਮੰਤਰਾਲਾ ਨੇ ਮਹਾਸੰਘਾਂ ਨੂੰ ਕਿਹਾ ਕਿ ਉਹ ਓਲੰਪਿਕ ਟ੍ਰੇਨਿੰਗ ਕੈਂਪ ’ਚ ਕਿਸੇ ਹੋਰ ਐਥਲੀਟ, ਕੋਚ ਜਾਂ ਸਹਿਯੋਗੀ ਸਟਾਫ ਨੂੰ ਕੋਵਿਡ-19 ਮਹਾਮਾਰੀ ਦੇ ਲਈ ਅਲਗ ਰੱਖਣ ਦੇ ਪ੍ਰੋਟੋਕਾਲ ਦੀ ਪਾਲਣਾ ਕੀਤੇ ਬਿਨਾ ਸ਼ਾਮਲ ਹੋਣ ਦੀ ਇਜਾਜ਼ਤ ਨਾ ਦੇਣ। ਮੰਤਰਾਲਾ ਨੇ ਦੋ ਕੇਂਦਰੀ ਨਿਰਦੇਸ਼ ’ਚ ਕਿਹਾ, ‘‘ਜਿੱਥੇ ਟ੍ਰੇਨਿੰਗ ਚਲ ਰਹੀ ਹੋਵੇ, ਉਸ ਕੰਪਲੈਕਸ ’ਚ ਬਾਹਰ ਤੋਂ ਐਥਲੀਟ ਦੇ ਸੰਪਰਕ ’ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।’’ ਇਸ ਦੇ ਮੁਤਾਬਕ, ‘‘ਵੱਖ ਰੱਖਣ ਦੇ ਪ੍ਰੋਟੋਕਾਲ ਦੀ ਪਾਲਣਾ ਕੀਤੇ ਬਿਨਾ ਕਿਸੇ ਕੋਚ, ਤਕਨੀਕੀ/ਸਹਾਇਕ ਸਟਾਫ ਐਥਲੀਟ ਨੂੰ ਟ੍ਰੇਨਿੰਗ ਕਰ ਰਹੇ ਖਿਡਾਰੀਆਂ ਦੇ ਨਾਲ ਗੱਲਬਾਤ ਕਰਨ ਜਾਂ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ ਜੋ ਟ੍ਰੇਨਿੰਗ ਕੈਂਪ ਦਾ ਹਿੱਸਾ ਨਹੀਂ ਹਨ ਅਤੇ ਟ੍ਰੇਨਿੰਗ ਕੰਪਲੈਕਸ ’ਚ ਨਹੀਂ ਰਹਿ ਰਹੇ।’’


Tarsem Singh

Content Editor

Related News