ਭਾਰਤ-ਆਸਟਰੇਲੀਆ ਮੈਚ ''ਤੇ ਲੱਗਾ ਕਰੋੜਾਂ ਦਾ ਸੱਟਾ, ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ

01/20/2020 2:30:14 PM

ਨਵੀਂ ਦਿੱਲੀ : ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਨੇ ਕ੍ਰਿਕਟ ਮੈਚ ਵਿਚ ਸੱਟੇਬਾਜ਼ੀ ਕਰਨ ਵਾਲੇ ਰੈਕਟ ਦਾ ਖੁਲਾਸਾ ਕੀਤਾ ਹੈ। ਪੁਲਸ ਨੇ 11 ਲੋਕਾਂ ਨੂੰ ਮੌਕੇ 'ਤੇ ਗ੍ਰਿਫਤਾਰ ਵੀ ਕਰ ਲਿਆ ਹੈ, ਜਿਨ੍ਹਾਂ ਨੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜੇ ਅਤੇ ਫੈਸਲਾਕੁੰਨ ਮੈਚ ਵਿਚ ਸੱਟਾ ਲਗਾਇਆ ਸੀ। ਕ੍ਰਾਈਮ ਬ੍ਰਾਂਚ ਦੇ ਅਡੀਸ਼ਨਲ ਪੁਲਸ ਕਮਿਸ਼ਨਰ ਨੇ ਸੋਮਵਾਰ (20 ਜਨਵਰੀ) ਨੂੰ ਇਸਦੀ ਜਾਣਕਾਰੀ ਦਿੱਤੀ।

PunjabKesari

ਮੌਕੇ 'ਤੇ ਬਰਾਮਦ ਹੋਈਆਂ ਇਹ ਚੀਜ਼ਾਂ
ਅਡੀਸ਼ਨਲ ਪੁਲਸ ਕਮਿਸ਼ਨਰ ਏ. ਕੇ. ਸਿੰਗਲਾ ਮੁਤਾਬਕ ਕ੍ਰਾਈਮ ਬ੍ਰਾਂਚ ਵੱਲੋਂ ਗ੍ਰਿਫਤਾਰ ਕੀਤੇ ਗਏ 11 ਲੋਕਾਂ ਕੋਲੋਂ 70 ਮੋਬਾਈਲ ਫੋਨ ਅਤੇ 7 ਲੈਪਟਾਪ ਬਰਾਮਦ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਐਤਵਾਰ ਨੂੰ ਖੇਡੇ ਗਏ ਭਾਰਤ-ਆਸਟਰੇਲੀਆ ਮੁਕਾਬਲੇ 'ਤੇ ਇਨ੍ਹਾਂ ਨੇ 2 ਕਰੋੜ ਰੁਪਏ ਦੀ ਸੱਟੇਬਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਨੇ 2 ਟੀ. ਵੀ. ਅਤੇ ਰਜਿਸਟਰ ਵੀ ਬਰਾਮਦ ਕੀਤੇ ਹਨ।

PunjabKesari

ਪਹਿਲਾਂ ਵੀ ਆਏ ਸੀ ਕਈ ਮਾਮਲੇ
ਬੀਤੇ ਮਹੀਨੇ ਮੁੰਬਈ ਵਿਚ ਕ੍ਰਾਈਮ ਬ੍ਰਾਂਚ ਨੇ ਦਾਦਰ ਸਥਿਤ ਭਵਾਨੀ ਸ਼ੰਕਰ ਰੋਡ ਦੇ ਕੋਲ ਇਕ ਸ਼ਾਪਿੰਗ ਸੈਂਟਰ ਵਿਚ ਛਾਪਾ ਮਾਰ ਕੇ 4 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਸੀ। ਫੜ੍ਹੇ ਗਏ ਚੋਰਾਂ 'ਤੇ ਦੋਸ਼ ਹੈ ਕਿ ਇਹ ਲੋਕ ਆਸਟਰੇਲੀਆ ਵਿਚ ਹੋ ਰਹੀ ਬਿੱਗ ਬੈਸ਼ ਟੀ-20 ਲੀਗ 'ਤੇ ਸੱਟੇਬਾਜ਼ੀ ਕਰ ਰਹੇ ਸੀ। ਕ੍ਰਾਈਮ ਬ੍ਰਾਂਚ ਨੇ ਛਾਪੇਮਾਰੀ ਦੌਰਾਨ 6 ਮੋਬਾਈਲ ਫੋਨ, 2 ਲੈਪਟਾਪ, 1 ਟੀ. ਪੀ. ਸਣੇ ਕੁਲ 1 ਲੱਖ 75 ਹਜ਼ਾਰ 250 ਰੁਪਏ ਦਾ ਸਾਮਾਨ ਬਰਾਮਦ ਕੀਤਾ ਸੀ।


Related News