ਪਹਿਲੀ ਵਾਰ ਭਾਰਤ ਆਉਣਗੇ ਮਾਈਕ ਟਾਇਸਨ

Tuesday, Aug 14, 2018 - 11:46 AM (IST)

ਪਹਿਲੀ ਵਾਰ ਭਾਰਤ ਆਉਣਗੇ ਮਾਈਕ ਟਾਇਸਨ

ਮੁੰਬਈ— ਮੁੱਕੇਬਾਜ਼ੀ ਲੀਜੈਂਡ ਮਾਈਕ ਟਾਇਸਨ ਦੁਨੀਆ ਦੀ ਪਹਿਲੀ ਗਲੋਬਲ ਟੀਮ ਮਿਕਸਡ ਮਾਰਸ਼ਲ ਆਰਟਸ ਲੀਗ ਕੁਮਿਤੇ 1 ਲਈ ਸਤੰਬਰ 'ਚ ਪ੍ਰਚਾਰ ਦੇ ਲਈ ਭਾਰਤ ਆਉਣਗੇ। ਮਿਕਸਡ ਮਾਰਸ਼ਲ ਆਰਟਸ 'ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਟੀਮਾਂ ਆਪੋ-ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕਰਨਗੀਆਂ। ਭਾਰਤ ਆਪਣਾ ਪਹਿਲਾ ਕੁਮਿਤੇ 1 ਮੁਕਾਬਲਾ ਸੰਯੁਕਤ ਅਰਬ ਅਮੀਰਾਤ ਨਾਲ ਖੇਡੇਗਾ। 
Image result for mike tyson
ਟਾਇਸਨ ਨੇ ਕੁਮਿਤੇ 1 ਲੀਗ ਨਾਲ ਕਰਾਰ ਕੀਤਾ ਹੈ ਅਤੇ ਉਹ ਪਹਿਲੀ ਵਾਰ ਭਾਰਤ 29 ਸਤੰਬਰ ਨੂੰ ਲੀਗ ਦੇ ਲਾਂਚ 'ਤੇ ਆਉਣਗੇ ਜੋ ਮੁੰਬਈ ਦੇ ਵਰਲੀ ਐੱਨ.ਐੱਸ.ਸੀ.ਆਈ. ਡੋਮ 'ਚ ਹੋਵੇਗਾ। ਲੀਗ 'ਚ ਲਾਈਵ ਸਕੋਰਿੰਗ ਹੋਵੇਗੀ ਜੋ ਇਸ ਤੋਂ ਪਹਿਲਾਂ ਕਦੀ ਕਾਂਬੈਟ ਸਪੋਰਟਸ 'ਚ ਨਹੀਂ ਦੇਖੀ ਗਈ। ਮੁੱਕੇਬਾਜ਼ੀ ਲੀਜੈਂਡ ਟਾਇਸਨ ਨੇ ਕਿਹਾ, ''ਇਹ ਮੇਰੀ ਪਹਿਲੀ ਭਾਰਤ ਯਾਤਰਾ ਹੋਵੇਗੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਕੁਮਿਤੇ 1 ਲੀਗ ਨਾਲ ਜੁੜਿਆ ਹਾਂ। ਮੈਂ ਲਾਂਚ ਈਵੈਂਟ 'ਚ ਭਾਰਤ 'ਚ ਰਹਾਂਗਾ ਅਤੇ ਮੈਂ ਭਾਰਤ 'ਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬੇਤਾਬ ਹਾਂ।''


Related News