ਮਿਕੇਲਸਨ ਨੇ PGA ਟੂਰ ਚੈਂਪੀਅਨਸ ''ਚ ਆਪਣੀ ਬੜ੍ਹਤ ਕੀਤੀ ਮਜ਼ਬੂਤ

Wednesday, Aug 26, 2020 - 08:47 PM (IST)

ਮਿਕੇਲਸਨ ਨੇ PGA ਟੂਰ ਚੈਂਪੀਅਨਸ ''ਚ ਆਪਣੀ ਬੜ੍ਹਤ ਕੀਤੀ ਮਜ਼ਬੂਤ

ਰਿਜਡੇਲ (ਅਮਰੀਕਾ)- ਤਜਰਬੇਕਾਰ ਫਿਲ ਮਿਕੇਲਸਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪੀ. ਜੀ. ਏ. ਟੂਰ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ 'ਚ ਸੱਤ ਅੰਡਰ 64 ਦਾ ਸਕੋਰ ਬਣਾ ਕੇ ਆਪਣੀ ਬੜ੍ਹਤ ਮਜ਼ਬੂਤ ਕੀਤੀ। ਮਿਕੇਲਸਨ ਨੇ ਅੱਠ ਬਾਰਡੀ ਬਣਾਈ ਤੇ ਕੇਵਲ ਇਕ ਬੋਗੀ ਕੀਤੀ। ਉਹ ਦੋ ਦੌਰ ਤੋਂ ਬਾਅਦ ਕੁੱਲ 17 ਅੰਡਰ ਦੇ ਨਾਲ ਚੋਟੀ 'ਤੇ ਹੈ।
ਉਨ੍ਹਾਂ ਨੇ ਟਿਮ ਪੇਟ੍ਰੋਵਿਚ ਤੇ ਰੋਡ ਪੈਂਪਲਿੰਗ 'ਤੇ ਚਾਰ ਸ਼ਾਟ ਦੀ ਬੜ੍ਹਤ ਬਣਾਈ ਹੈ। ਇਨ੍ਹਾਂ ਦੋਵਾਂ ਨੇ ਦੂਜੇ ਦੌਰ 'ਚ 6 ਅੰਡਰ ਦਾ ਸਕੋਰ ਬਣਾਇਆ। ਪੋਟ੍ਰੋਵਿਚ ਨੇ ਮਿਕੇਲਸਨ ਦੇ ਨੇੜੇ ਆਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਪਰ ਪਾਰ-4 ਦੇ ਆਖਰੀ ਹੋਲ 'ਚ ਉਹ ਬੋਗੀ ਕਰ ਬੈਠਾ। ਰੋਕੋ ਮੇਡਿਏਟ 12 ਅੰਡਰ ਦੇ ਨਾਲ ਚੌਥੇ ਜਦਕਿ ਕੇ ਜੇ ਚੋਈ ਉਸ ਤੋਂ ਇਕ ਸ਼ਾਟ ਪਿੱਛੇ ਪੰਜਵੇਂ ਸਥਾਨ 'ਤੇ ਹੈ।


author

Gurdeep Singh

Content Editor

Related News