ਮਾਈਕਲ ਵਾਨ ਦਾ ਬੇਟਾ ਹੈ ਵਿਰਾਟ ਕੋਹਲੀ ਦਾ ਵੱਡਾ ਫੈਨ, ਦੱਸੀ ਇਹ ਗੱਲ

12/03/2020 10:29:29 PM

ਨਵੀਂ ਦਿੱਲੀ- ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਫੈਨ ਦੁਨੀਆਭਰ 'ਚ ਮੌਜੂਦ ਹਨ ਤੇ ਹੁਣ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਬੇਟਾ ਵੀ ਇਸ ਸੂਚੀ 'ਚ ਸ਼ਾਮਲ ਹੋ ਗਿਆ ਹੈ। ਵਾਨ ਨੇ ਦੱਸਿਆ ਕਿ ਉਸਦਾ ਬੇਟਾ ਵਿਰਾਟ ਦਾ ਪ੍ਰਸ਼ੰਸਕ ਹੈ।
ਵਾਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਸਦੇ ਬੇਟੇ ਨੇ ਉਸ ਨੂੰ ਕਿਹਾ ਸੀ ਕਿ ਜਦੋਂ ਵਿਰਾਟ ਬੱਲੇਬਾਜ਼ੀ ਦੇ ਲਈ ਖੇਡੇਗਾ ਤਾਂ ਉਹ ਤੁਰੰਤ ਜਾਣਕਾਰੀ ਦੇਣ। ਵਾਨ ਨੇ ਕਿਹਾ ਮੇਰੇ ਬੇਟੇ ਨੇ ਮੈਨੂੰ ਕਿਹਾ ਸੀ ਕਿ ਜਦੋਂ ਵੀ ਵਿਰਾਟ ਬੱਲੇਬਾਜ਼ੀ ਨੂੰ ਆਵੇ ਤਾਂ ਉਹ ਉਸ ਨੂੰ ਦੱਸ ਦੇਣ। ਜਿਵੇਂ ਹੀ ਵਿਰਾਟ ਕੋਹਲੀ ਆਊਟ ਹੋ ਕੇ ਪੈਵੇਲੀਅਨ ਗਿਆ ਤਾਂ ਮੇਰਾ ਬੇਟਾ ਵੀ ਆਪਣੇ ਕਮਰੇ 'ਚੋਂ ਚਲਾ ਗਿਆ ਤੇ ਕੋਈ ਹੋਰ ਕੰਮ ਕਰਨ ਲੱਗ ਪਿਆ। 

ਇਹ ਵੀ ਪੜ੍ਹੋ :ਬ੍ਰੇਟ ਲੀ ਨੇ ਆਸਟਰੇਲੀਆ ਕ੍ਰਿਕਟ ਪ੍ਰਬੰਧਨ 'ਤੇ ਚੁੱਕੇ ਸਵਾਲ, ਪੈਟ ਨੂੰ ਲੈ ਕੇ ਕਹੀ ਇਹ ਗੱਲ
46 ਸਾਲਾ ਵਾਨ ਨੇ ਕਿਹਾ ਕਿ ਕੋਹਲੀ ਇਕ ਸ਼ਾਨਦਾਰ ਖਿਡਾਰੀ ਹੈ, ਜਿਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਅਜਿਹੇ ਸ਼ਾਟ ਦੇਖਦੇ ਹੋ ਜਾਂ ਬਿਨਾਂ ਕਿਸੇ ਮੁਸ਼ਕਿਲ ਦੇ ਉਸਦੇ ਬੱਲੇ ਤੋਂ ਲੱਗਦੇ ਹਨ ਜਾਂ ਅਜਿਹਾ ਨਹੀਂ ਲੱਗਦਾ ਹੈ ਕਿ ਸਟ੍ਰੋਕ ਲਗਾਉਣ 'ਚ ਕੋਈ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਇਕ ਵਿਸ਼ੇਸ਼ ਖਿਡਾਰੀ, ਉਹ ਬਹੁਤ ਸ਼ਾਨਦਾਰ ਹੈ।

PunjabKesari
ਵਿਰਾਟ ਨੂੰ ਸਾਰੇ ਸਵਰੂਪਾਂ 'ਚ ਸ਼ਾਨਦਾਰ ਬੱਲੇਬਾਜ਼ ਮੰਨਿਆ ਜਾਂਦਾ ਹੈ। ਹਾਲਾਂਕਿ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਨ ਡੇ 'ਚ ਉਨ੍ਹਾਂ ਨੇ ਕੋਈ ਸੈਂਕੜਾ ਨਹੀਂ ਲਗਾਇਆ ਹੈ। ਵਾਨ ਨੇ ਕਿਹਾ ਕਿ ਉਸਦੀ ਬੱਲੇਬਾਜ਼ੀ ਦੇ ਬਾਰੇ 'ਚ ਚਿੰਤਿਤ ਹੋਣ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵਿਰਾਟ ਦੀ ਬੱਲੇਬਾਜ਼ੀ ਨੂੰ ਲੈ ਕੇ ਮੈਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੁੰਦੀ ਹੈ। ਉਹ ਇਕ ਸ਼ਾਨਦਾਰ ਖਿਡਾਰੀ ਹੈ। ਉਹ ਹਰ ਸਵਰੂਪ 'ਚ ਸਰਵਸ੍ਰੇਸ਼ਠ ਹੈ। ਇਸ ਬਾਰੇ 'ਚ ਕੋਈ ਸ਼ੱਕ ਨਹੀਂ ਹੈ।

ਨੋਟ- ਮਾਈਕਲ ਵਾਨ ਦਾ ਬੇਟਾ ਹੈ ਵਿਰਾਟ ਕੋਹਲੀ ਦਾ ਵੱਡਾ ਫੈਨ ਤੇ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Gurdeep Singh

Content Editor

Related News