MI v PBKS : ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

Tuesday, Sep 28, 2021 - 11:15 PM (IST)

MI v PBKS : ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

ਆਬੂ ਧਾਬੀ- ਆਊਟ ਆਫ ਫਾਰਮ ਚੱਲ ਰਹੇ ਆਲਰਾਊਂਡਰ ਹਾਰਦਿਕ ਪੰਡਯਾ ਦੀਆਂ 40 ਦੌੜਾਂ ਦੀ ਅਜੇਤੂ ਧਮਾਕੇਦਾਰ ਪਾਰੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ ਮੰਗਲਵਾਰ ਰੋਮਾਂਚਕ ਮੁਕਾਬਲੇ ਵਿਚ ਇਕ ਓਵਰ ਰਹਿੰਦੇ 6 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਪੰਜਾਬ ਦੀ ਟੀਮ ਨੇ ਮਾਰਕ੍ਰਮ ਦੀਆਂ 42 ਦੌੜਾਂ ਦੀ ਮਹੱਤਵਪੂਰਨ ਪਾਰੀ ਦੀ ਬਦੌਲਤ 20 ਓਵਰਾਂ ਵਿਚ 6 ਵਿਕਟਾਂ 'ਤੇ 135 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਮੁੰਬਈ ਨੇ 19 ਓਵਰਾਂ ਵਿਚ ਚਾਰ ਵਿਕਟਾਂ 'ਤੇ 137 ਦੌੜਾਂ ਬਣਾ ਕੇ ਆਈ. ਪੀ. ਐੱਲ. ਵਿਚ ਆਪਣੀ ਪੰਜਵੀਂ ਜਿੱਤ ਹਾਸਲ ਕੀਤੀ ਅਤੇ ਅੰਕ ਸੂਚੀ ਵਿਚ 11 ਮੈਚਾਂ ਵਿਚ 10 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਈ। ਮੁੰਬਈ ਨੇ ਲਗਾਤਾਰ ਤਿੰਨ ਮੈਚ ਹਾਰਨ ਦਾ ਕ੍ਰਮ ਤੋੜਦੇ ਹੋਏ ਉਮੀਦਾਂ ਜਗਾਉਣ ਵਾਲੀ ਜਿੱਤ ਆਪਣੇ ਨਾਂ ਕੀਤੀ। ਹਾਰਦਿਕ ਪੰਡਯਾ ਨੇ ਸ਼ੁਰੂਆਤ ਵਿਚ ਮਿਲੇ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ 30 ਗੇਂਦਾਂ 'ਤੇ ਚਾਰ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।

PunjabKesari

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ


ਮਾਰਕ੍ਰਮ ਨੇ 29 ਗੇਂਦਾਂ 'ਤੇ 42 ਦੌੜਾਂ ਦੀ ਪਾਰੀ ਵਿਚ 6 ਚੌਕੇ ਲਗਾਏ। ਉਹ 16ਵੇਂ ਓਵਰ ਵਿਚ ਲੈੱਗ ਸਪਿਨਰ ਰਾਹੁਲ ਚਾਹਰ ਦੀ ਪਹਿਲੀ ਗੇਂਦ 'ਤੇ ਚੌਕਾ ਮਾਰਨ ਤੋਂ ਬਾਅਦ ਅਗਲੀ ਗੇਂਦ 'ਤੇ ਸਵੀਪ ਖੇਡਣ ਦੀ ਕੋਸ਼ਿਸ਼ ਵਿਚ ਬੋਲਡ ਹੋ ਗਏ। ਦੀਪਕ ਹੁੱਡਾ ਨੇ 26 ਗੇਂਦਾਂ ਵਿਚ ਇਕ ਚੌਕੇ ਅਤੇ ਇਕ ਛੱਕੇ ਗੀ ਮਦਦ ਨਾਲ 28 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਲੋਕੇਸ਼ ਰਾਹੁਲ ਨੇ 22 ਗੇਂਦਾਂ ਵਿਚ 2 ਚੌਕਿਆਂ ਦੇ ਸਹਾਰੇ 21 ਦੌੜਾਂ ਬਣਾਈਆਂ। ਮਯੰਕ ਅਗਰਵਾਲ ਨੇ ਇਸ ਮੈਚ ਤੋਂ ਬਾਹਰ ਰਹਿਣ ਦੇ ਬਾਅਦ ਓਪਨਿੰਗ ਵਿਚ ਉਤਰੇ ਮਨਦੀਪ ਸਿੰਘ ਨੇ 14 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਇਸ ਮੈਚ ਵਿਚ ਖੇਡਣ ਉਤਰੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਸਿਰਫ ਇਕ ਦੌੜ ਬਣਾ ਕੇ ਆਊਟ ਹੋਏ ਜਦਕਿ ਨਿਕੋਲਸ ਪੂਰਨ 2 ਦੌੜਾਂ ਹੀ ਬਣਾ ਸਕੇ। ਹਰਪ੍ਰੀਤ ਬਰਾਰ ਨੇ ਅਜੇਤੂ 14 ਅਤੇ ਨਾਥਨ ਨੇ ਅਜੇਤੂ 6 ਦੌੜਾਂ ਬਣਾ ਕੇ ਪੰਜਾਬ ਨੂੰ 135 ਤੱਕ ਪਹੁੰਚਾਇਆ।

PunjabKesari
ਮੁੰਬਈ ਦੀ ਟੀਮ ਵਲੋਂ ਜਸਪ੍ਰੀਤ ਬੁਮਰਾਹ ਨੇ ਚਾਰ ਓਵਰਾਂ ਵਿਚ 24 ਦੌੜਾਂ 'ਤੇ 2 ਵਿਕਟਾਂ ਅਤੇ ਕੀਰੋਨ ਪੋਲਾਰਡ ਨੇ ਇਕ ਓਵਰ ਵਿਚ 8 ਦੌੜਾਂ 'ਤੇ 2 ਵਿਕਟਾਂ ਜਦਕਿ ਕਰੁਣਾਲ ਪੰਡਯਾ ਤੇ ਰਾਹੁਲ ਚਾਹਰ ਨੂੰ 1-1 ਵਿਕਟ ਮਿਲਿਆ।

ਇਹ ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ

PunjabKesari

 

ਸੰਭਾਵਿਤ ਪਲੇਇੰਗ ਇਲੈਵਨ

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਐਡਮ ਮਿਲਨੇ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਟ੍ਰੈਂਟ ਬੋਲਟ

ਪੰਜਾਬ ਕਿੰਗਜ਼ : ਕੇ. ਐੱਲ. ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਏਡਨ ਮਾਰਕ੍ਰਮ, ਨਿਕੋਲਸ ਪੂਰਨ, ਦੀਪਕ ਹੁੱਡਾ, ਹਰਪ੍ਰੀਤ ਬਰਾੜ, ਰਵੀ ਬਿਸ਼ਨੋਈ, ਮੁਹੰਮਦ ਸ਼ੰਮੀ, ਨਾਥਨ ਐਲਿਸ, ਅਰਸ਼ਦੀਪ ਸਿੰਘ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Manoj

Content Editor

Related News