MI vs KKR : ਮੈਚ ਹਾਰਨ ਦੇ ਬਾਅਦ ਰੋਹਿਤ ਸ਼ਰਮਾ ਨੇ ਦੱਸਿਆ- ਆਖ਼ਰ ਕਿੱਥੇ ਹੋ ਗਈ ਗ਼ਲਤੀ

05/10/2022 3:11:08 PM

ਸਪੋਰਟਸ ਡੈਸਕ- ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਪਲੇਅ ਆਫ਼ ਦੀਆਂ ਉਮੀਦਾਂ ਉਦੋਂ ਜ਼ਿੰਦਾ ਹੋ ਗਈਆਂ ਜਦੋਂ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਨੂੰ 52 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਗੇਂਦਬਾਜ਼ੀ ਇਸ ਮੈਚ 'ਚ ਚੰਗੀ ਸੀ ਪਰ ਬੱਲੇਬਾਜ਼ੀ ਨੇ ਸਾਰਿਆਂ ਨੂੰ ਨਿਰਾਸ਼ ਕੀਤਾ। ਮੈਚ ਗੁਆਉਣ ਦੇ ਬਾਅਦ ਰੋਹਿਤ ਸ਼ਰਮਾ ਨੇ ਹਾਰ ਦੇ ਕਾਰਨਾਂ 'ਤੇ ਚਰਚਾ ਕੀਤੀ। 

ਇਹ ਵੀ ਪੜ੍ਹੋ : ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਦੇ ਖ਼ਿਲਾਫ਼ ਤਿੰਨ ਟੀ20 ਮੈਚਾਂ ਦੀ ਮੇਜ਼ਬਾਨੀ ਕਰੇਗਾ ਭਾਰਤ

ਉਨ੍ਹਾਂ ਕਿਹਾ- ਸਾਡੀ ਗੇਂਦਬਾਜ਼ੀ ਇਕਾਈ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਖ਼ਾਸ ਕਰਕੇ ਬੁਮਰਾਹ ਵਲੋਂ। ਪਰ ਅਸੀਂ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ। ਉਸ ਤੋਂ ਕਾਫ਼ੀ ਨਿਰਾਸ਼ ਹਾਂ। ਇਹ ਪਿੱਚ ਚੰਗੀ ਸੀ ਤੇ ਇੱਥੇ ਦੌੜਾਂ ਬਣ ਸਕਦੀਆਂ ਸਨ। ਅਸੀਂ ਇਸ ਪਿੱਚ 'ਤੇ ਆਪਣਾ ਚੌਥਾ ਮੈਚ ਖੇਡ ਰਹੇ ਸੀ ਤੇ ਸਾਨੂੰ ਪਤਾ ਹੈ ਕਿ ਇੱਥੇ ਕੀ ਕਰਨਾ ਸੀ। ਪਰ ਅੱਜ ਇਹ ਕੰਮ ਨਹੀਂ ਆਇਆ। ਰੋਹਿਤ ਨੇ ਕਿਹਾ ਕਿ ਇਸ ਪਿੱਚ ਬਾਰੇ ਅਸੀਂ ਜਾਣਦੇ ਸੀ ਕਿ ਤੇਜ਼ ਗੇਂਦਬਾਜ਼ਾਂ ਨੂੰ ਕੁਝ ਮਦਦ ਮਿਲੇਗੀ। ਜੇਕਰ ਸਾਡੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਪਾਰਟਨਰਸ਼ਿਪ ਨਹੀਂ ਮਿਲੀ। ਤੁਹਾਨੂੰ ਇਸ ਤਰ੍ਹਾਂ ਦੇ ਟੋਟਲ ਦਾ ਪਿੱਛਾ ਕਰਨ ਵਾਲੀ ਪਾਰਨਰਸ਼ਿਪ ਦੀ ਲੋੜ ਹੁੰਦੀ ਹੈ । 

ਇਹ ਵੀ ਪੜ੍ਹੋ : IPL 2022 : ਮੁੰਬਈ ਨੂੰ ਲੱਗਾ ਵੱਡਾ ਝਟਕਾ, ਸੂਰਯਕੁਮਾਰ ਟੂਰਨਾਮੈਂਟ ਤੋਂ ਹੋਏ ਬਾਹਰ

ਜਦਕਿ ਕੋਲਕਾਤਾ ਨੂੰ ਹੋਰ ਘੱਟ ਦੌੜਾਂ 'ਤੇ ਰੋਕਣ ਦੇ ਸਵਾਲ 'ਤੇ ਰੋਹਿਤ ਨੇ ਕਿਹਾ ਕਿ ਮੈਨੂੰ ਅਜਿਹਾ ਨਹੀਂ ਲਗਦਾ। ਕੋਲਕਾਤਾ ਨੇ ਪਹਿਲੇ 10 ਓਵਰਾਂ 'ਚ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਉਸ ਨਾਲ ਉਨ੍ਹਾਂ ਨੇ 10 ਜਾਂ 11 ਓਵਰ 'ਚ 100 ਦੌੜਾਂ ਬਣਾ ਲਈਆਂ ਸਨ। ਪਰ ਇਸ ਤੋਂ ਬਾਅਦ ਅਸੀਂ ਵਾਪਸੀ ਕੀਤੀ ਜੋ ਕਿ ਵਾਕਈ ਸ਼ਾਨਦਾਰ ਸੀ। ਰੋਹਿਤ ਨੇ ਇਸ ਦੌਰਾਨ ਬੁਮਰਾਹ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੁਮਰਾਹ ਤੇ ਪੂਰੀ ਗੇਂਦਬਾਜ਼ੀ ਇਕਾਈ ਦਾ ਇੱਥੇ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਜੋ ਕਿ ਹਾਰ ਦਾ ਵੱਡਾ ਕਾਰਨ ਬਣਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News