ਮੇਸੀ ਦੇ ਦੋਹਰੇ ਗੋਲ ਨਾਲ ਬਾਰਸੀਲੋਨਾ ਦੀ ਐਸਪਾਨਯੋਲ ''ਤੇ 2-0 ਦੀ ਜਿੱਤ
Monday, Apr 01, 2019 - 01:42 AM (IST)

ਮੈਡ੍ਰਿਡ- ਚਮਤਕਾਰੀ ਫੁੱਟਬਾਲਰ ਲਿਓਨਿਲ ਮੇਸੀ ਦੇ ਦੋਹਰੇ ਗੋਲਾਂ ਦੀ ਬਦੌਲਤ ਐੱਫ. ਸੀ. ਬਾਰਸੀਲੋਨਾ ਨੇ ਸਥਾਨਕ ਪੰਸਦੀਦਾ ਟੀਮ ਐਸਪਾਨਯੋਲ ਨੂੰ 2-0 ਨਾਲ ਹਰਾ ਕੇ ਲੀਗਾ ਸੇਂਟਾਡੋਰ 'ਚ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਿਆ। ਮੇਸੀ ਨੇ 71ਵੇਂ ਮਿੰਟ 'ਚ ਫ੍ਰੀ ਕਿੱਕ 'ਤੇ ਗੋਲ ਕਰਦਿਆਂ ਬਾਰਸੀਲੋਨਾ ਲਈ ਖਾਤਾ ਖੋਲ੍ਹਿਆ ਤੇ 89ਵੇਂ ਮਿੰਟ 'ਚ ਦੂਜਾ ਗੋਲ ਕਰਦੇ ਹੋਏ ਟੀਮ ਲਈ ਅੰਕ ਤੈਅ ਕਰਵਾਇਆ। ਮੇਸੀ ਵਿਰੋਧੀ ਟੀਮ ਦੇ ਚੀਨੀ ਫਾਰਵਰਡ ਵੂ ਲੀ ਵਿਚਾਲੇ ਮੈਚ 'ਚ ਸਖਤ ਟਕਰ ਦੇਖਣ ਦੀ ਉਮੀਦ ਸੀ ਪਰ ਲੀ ਨੂੰ ਮੈਚ 'ਚ ਬਤੌਰ ਸਥਾਪੰਨ ਖਿਡਾਰੀ ਉਤਾਰਿਆ ਗਿਆ ਤੇ ਉਹ ਕੇਵਲ 25 ਮਿੰਟ ਤਕ ਹੀ ਮੈਦਾਨ 'ਤੇ ਦਿੱਖੇ। ਹਾਲਾਂਕਿ ਮੇਸੀ ਨੇ ਆਖਰੀ ਸਮੇਂ 'ਚ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ ਸੀ। ਮੇਸੀ ਦੇ ਹੁਣ ਲੀਗ 'ਚ 31 ਗੋਲ ਹੋ ਚੁੱਕੇ ਹਨ।