ਮੇਸੀ ਨੇ ਆਪਣੇ 700ਵੇਂ ਮੈਚ 'ਚ ਬਾਰਸਿਲੋਨਾ ਦਿਵਾਈ ਜਿੱਤ, ਇਸ ਮਾਮਲੇ 'ਚ ਰੋਨਾਲਡੋ ਨੂੰ ਪਛਾੜਿਆ

11/28/2019 4:28:25 PM

ਸਪੋਰਟਸ ਡੈਸਕ— ਸਟਾਰ ਫੁੱਟਬਾਲਰ ਲਿਓਨਲ ਮੇਸੀ, ਲੁਈ ਸੁਆਰੇਜ ਅਤੇ ਐਂਟੋਇਨ ਗ੍ਰਿਜਮਾਨ ਦੇ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਗਰੁੱਪ ਐੱਫ 'ਚ ਬੋਰੁਸੀਆ ਡਾਰਟਮੰੰਡ ਨੂੰ 3-1 ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਬਾਰਸੀਲੋਨਾ ਚੈਂਪੀਅਨ ਲੀਗ ਨਾਕ ਆਊਟ ਰਾਊਂਡ 'ਚ ਸਥਾਨ ਪੱਕਾ ਕੀਤਾ, ਜਦ ਕਿ ਆਰ. ਬੀ. ਲੇਪਜਿਗ ਪਹਿਲੀ ਵਾਰ ਆਖਰੀ 16 'ਚ ਜਗ੍ਹਾ ਬਣਾਉਣ 'ਚ ਸਫਲ ਰਹੀ।PunjabKesari
ਮੇਸੀ ਦਾ ਇਹ ਬਾਰਸੀਲੋਨਾ ਲਈ 700ਵਾਂ ਮੈਚ ਸੀ। ਉਸ ਨੇ ਸਪੈਨਿਸ਼ ਕਲੱਬ ਲਈ ਹੁਣ ਤੱਕ 613 ਗੋਲ ਕੀਤੇ। ਫਿਲਹਾਲ ਚੈਂਪੀਅਨ ਲੀਗ 'ਚ ਬਾਰਸੀਲੋਨਾ ਆਪਣੇ ਗਰੁੱਪ ਐੱਫ 'ਚ 11 ਪੁਆਇੰਟ ਦੇ ਨਾਲ ਟਾਪ ਸਥਾਨ 'ਤੇ ਹੈ। ਬਾਰਸੀਲੋਨਾ ਦੇ ਸਟ੍ਰਾਈਕਰ ਲਿਓਨਲ ਮੇਸੀ ਚੈਂਪੀਅਨ ਲੀਗ 'ਚ 34 ਵੱਖ-ਵੱਖ ਟੀਮਾਂ ਖਿਲਾਫ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਮੇਸੀ ਤੋਂ ਪਹਿਲਾਂ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਅਤੇ ਸਪੇਨ ਦੇ ਰਾਊਲ ਨੇ 33 ਟੀਮਾਂ ਖਿਲਾਫ ਗੋਲ ਕੀਤੇ ਸਨ। ਸੁਆਰੇਜ ਨੇ 29ਵੇਂ ਮਿੰਟ 'ਚ ਗੋਲ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਮੇਸੀ ਨੇ 33ਵੇਂ ਮਿੰਟ 'ਚ 700ਵੇਂ ਮੈਚ 'ਚ ਬਾਰਸੀਲੋਨਾ ਲਈ 613ਵਾਂ ਗੋਲ ਕੀਤਾ।


Related News