ਦਰਸ਼ਕਾਂ ਦੀ ''ਹੂਟਿੰਗ'' ਦੇ ਵਿਚਾਲੇ ਮੇਸੀ ਨੇ PSG ਨੂੰ ਕਿਹਾ ਅਲਵਿਦਾ, ਹੁਣ ਸਾਊਦੀ ਅਰਬ ''ਚ ਖੇਡਣ ਦੀ ਸੰਭਾਵਨਾ

Sunday, Jun 04, 2023 - 08:09 PM (IST)

ਪੈਰਿਸ : ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨਲ ਮੇਸੀ ਨੇ ਪੈਰਿਸ ਸੇਂਟ-ਜਰਮੇਨ (ਪੀ.ਐੱਸ.ਜੀ.) ਲਈ ਆਪਣਾ ਆਖਰੀ ਮੈਚ ਦਰਸ਼ਕਾਂ ਦੀ 'ਹੂਟਿੰਗ' ਦਰਮਿਆਨ ਖੇਡਿਆ। ਫ੍ਰੈਂਚ ਲੀਗ ਦਾ ਖਿਤਾਬ ਪਹਿਲਾਂ ਹੀ ਪੱਕਾ ਕਰ ਚੁੱਕੀ PSG ਆਪਣੇ ਆਖਰੀ ਮੈਚ ਵਿੱਚ ਕਲੇਰਮੋਂਟ ਤੋਂ 3-2 ਨਾਲ ਹਾਰ ਗਈ ਸੀ।

ਪੀ. ਐਸ. ਜੀ. ਦੇ ਸਮਰਥਕਾਂ ਨੇ ਮੇਸੀ ਲਈ ਕੋਈ ਸਨਮਾਨ ਨਹੀਂ ਦਿਖਾਇਆ ਅਤੇ ਜਦੋਂ ਘੋਸ਼ਣਾਕਰਤਾ ਨੇ ਸਟਾਰ ਖਿਡਾਰੀ ਦੇ ਨਾਮ ਦਾ ਐਲਾਨ ਕੀਤਾ ਤਾਂ ਦਰਸ਼ਕਾਂ ਨੇ 'ਹੂਟਿੰਗ' ਕੀਤੀ। ਕੁਝ ਮਿੰਟਾਂ ਬਾਅਦ, ਮੇਸੀ ਆਪਣੇ ਤਿੰਨ ਬੱਚਿਆਂ ਨਾਲ ਮੁਸਕਰਾਉਂਦੇ ਹੋਏ ਮੈਦਾਨ ਵਿੱਚ ਦਾਖਲ ਹੋਇਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਇਕ ਹੋਰ ਵੱਡੀ ਪ੍ਰਾਪਤੀ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਝੰਡੀ

ਉਨ੍ਹਾਂ ਬਾਅਦ 'ਚ ਪੀ. ਐੱਸ. ਜੀ. ਦੀ ਵੈੱਬਸਾਈਟ ਤੋਂ ਕਿਹਾ,  “ਮੈਂ ਇਨ੍ਹਾਂ ਦੋ ਸਾਲਾਂ ਲਈ ਕਲੱਬ, ਪੈਰਿਸ ਸ਼ਹਿਰ ਅਤੇ ਇਸਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ,” ਮੈਂ ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਪੀ. ਐਸ. ਜੀ. ਨੇ ਮੇਸੀ ਦੀ ਅਗਵਾਈ ਵਿੱਚ ਇਨ੍ਹਾਂ ਦੋ ਸੀਜ਼ਨਾਂ ਵਿੱਚ ਦੋ ਵਾਰ ਫ੍ਰੈਂਚ ਲੀਗ ਅਤੇ ਫ੍ਰੈਂਚ ਚੈਂਪੀਅਨਜ਼ ਟਰਾਫੀ ਜਿੱਤੀ।

ਇਸ ਦੌਰਾਨ ਮੇਸੀ ਨੇ ਕਲੱਬ ਲਈ ਸਾਰੇ ਮੁਕਾਬਲਿਆਂ ਵਿੱਚ 32 ਗੋਲ ਕੀਤੇ ਅਤੇ 35 ਗੋਲ ਕਰਨ ਵਿੱਚ ਸਹਾਇਤਾ ਕੀਤੀ। ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ PSG ਨਾਲ ਆਪਣਾ ਕਰਾਰ ਨਹੀਂ ਵਧਾਇਆ ਹੈ। ਉਸ ਦੇ ਹੁਣ ਸਾਊਦੀ ਅਰਬ ਵਿੱਚ ਖੇਡਣ ਦੀ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News