ਗ੍ਰਹਿ ਨਗਰ ਰੋਸਾਰੀਓ ''ਚ ਮੇਸੀ ਦਾ 69 ਮੀਟਰ ਉੱਚੀ ਕੰਧ ''ਤੇ ਚਿੱਤਰ
Saturday, Dec 18, 2021 - 02:25 AM (IST)
ਰੋਸਾਰੀਓ- ਅਰਜਨਟੀਨਾ ਦੇ ਰੋਸਾਰੀਓ ਸ਼ਹਿਰ ਵਿਚ ਉਸਦੇ ਲਾਡਲੇ ਬੇਟੇ ਤੇ ਮਹਾਨ ਫੁੱਟਬਾਲਰ ਖਿਡਾਰੀ ਲਿਓਨਲ ਮੇਸ ਦਾ 69 ਮੀਟਰ ਉੱਚੀ ਕੰਧ 'ਤੇ ਚਿੱਤਰ ਲਗਾਇਆ ਗਿਆ। ਇਸ ਗ੍ਰਾਫਿਟੀ ਦਾ ਨਾਂ 'ਫ੍ਰਾਮ ਅਦਰ ਗੈਲੇਕਸੀ, ਫ੍ਰਾਮ ਮਾਯ ਸਿਟੀ' ਹੈ ਤੇ ਸਥਾਨਕ ਕਲਾਕਾਰਾਂ ਨੇ ਮਰਲੇਨ ਜੁਰਿਆਗ ਅਤੇ ਲਿਸਾਂਦ੍ਰੋ ਉਤਰੀਗਾ ਨੇ ਇਸ ਨੂੰ ਤਿਆਰ ਕੀਤਾ ਹੈ।
ਇਹ ਖ਼ਬਰ ਪੜ੍ਹੋ- ਡੇ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਲਾਬੁਸ਼ੇਨ, ਇਸ ਖਿਡਾਰੀ ਨੂੰ ਛੱਡਿਆ ਪਿੱਛੇ
ਇਸ ਕੰਧ 'ਤੇ ਚਿੱਤਰ ਵਿਚ ਮੇਸੀ ਨੂੰ 10 ਨੰਬਰ ਦੀ ਜਰਸੀ ਪਹਿਨੇ ਰਾਸ਼ਟਰੀ ਟੀਮ ਦੇ ਕਪਤਾਨ ਦੇ ਰੂਪ ਵਿਚ ਦਿਖਾਇਆ ਗਿਆ ਹੈ ਅਤੇ ਉਹ ਆਪਣੀ ਸ਼ਾਤੀ 'ਤੇ ਹੱਥ ਰੱਖੇ ਹੋਏ ਹਨ। ਰੋਸਾਰੀਓ ਦੇ ਅਧਿਕਾਰੀਆਂ ਵਲੋਂ ਆਯੋਜਿਤ ਉਦਘਾਟਨੀ ਸਮਾਰੋਗ ਵਿਚ ਕਈ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਪੈਰਿਸ ਸੇਂਟ ਜਰਮਨ ਦੇ ਸਟ੍ਰਾਈਕਰ ਮੇਸੀ ਨੇ ਰੋਸਾਰੀਓ ਦੇ ਨੇੜੇ ਸਥਿਤ ਕਲੱਬ ਗ੍ਰਾਂਡੋਲੀ ਤੋਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 17/2
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।