ਕ੍ਰੋਏਸ਼ੀਆ ਖਿਲਾਫ ਮੇਸੀ ''ਤੇ ਹੈ ਵਧੀਆ ਪ੍ਰਦਰਸ਼ਨ ਕਰਨ ਦਾ ਦਬਾਅ

Tuesday, Jun 19, 2018 - 07:48 PM (IST)

ਨਿਜ਼ਨੀ ਨੋਵਗੋਰੋਦ : ਮਹਾਨ ਫੁੱਟਬਾਲਰ ਨਿਓਨਲ ਮੇਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਕਰਨ ਲਈ ਹੁਣ ਬਹੁਤ ਘਟ ਸਮਾਂ ਬਚਿਆ ਹੈ। ਜਿਸ ਕਾਰਨ ਅਰਜਨਟੀਨਾ ਦੇ ਇਸ ਖਿਡਾਰੀ 'ਤੇ ਦਬਾਅ ਵੱਧ ਗਿਆ ਹੈ। ਮੇਸੀ ਇਸ ਐਤਵਾਰ ਨੂੰ ਆਪਣਾ 31ਵਾਂ ਜਨਮਦਿਨ ਮਨਾਉਣਗੇ ਜਿਸ ਨਾਲ ਲਗਭਗ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਉਹ ਆਪਣਾ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਖੇਡ ਰਹੇ ਹਨ। ਟੀਮ ਨੂੰ ਐਤਵਾਰ ਕ੍ਰੋਏਸ਼ੀਆ ਖਿਲਾਫ ਖੇਡਣਾ ਹੈ। ਆਖਰੀ 16 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਇਸ ਮੈਚ 'ਚ ਜਿੱਤ ਦਰਜ ਕਰਨੀ ਹੋਵੇਗੀ।
Game feed photo
ਮੇਸੀ ਨੇ ਆਪਮੇ ਕਲੱਬ ਬਾਰਸੀਲੋਨਾ ਲਈ ਲਗਭਗ ਸਾਰੇ ਖਿਤਾਬ ਜਿੱਤੇ ਹਨ ਜਿਸ 'ਚ ਚੈਂਪੀਅਨਸ ਲੀਗ ਦੇ ਚਾਰ ਖਿਤਾਬ ਅਤੇ ਲਾ ਲਿਗਾ ਦੇ 9 ਖਿਤਾਬ ਵੀ ਸ਼ਾਮਲ ਹਨ। ਅਰਜਨਟੀਨਾ ਲਈ ਹਾਲਾਂਕਿ ਇਹ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੇ। ਮੇਸੀ ਵਿਸ਼ਵ ਕੱਪ 2018 'ਚ ਗਰੁਪ ਡੀ ਦੇ ਸ਼ੁਰੂਆਤੀ ਮੁਕਾਬਲੇ 'ਚ ਕੋਈ ਕਮਾਲ ਨਹੀਂ ਕਰ ਸਕੇ। ਟੀਮ ਨੂੰ ਫੁੱਟਬਾਲਰ ਮਹਾਸਮਰ 'ਚ ਡੈਬਿਊ ਕਰ ਰਹੇ ਆਈਸਲੈਂਡ ਖਿਲਾਫ 1-1 ਦੇ ਡਰਾਅ ਨਾਲ ਸੰਤੋਖ ਕਰਨਾ ਪਿਆ। ਮੇਸੀ ਪੈਨਲਟੀ ਨੂੰ ਗੋਲ 'ਚ ਨਹੀਂ ਬਦਲ ਸਕੇ ਸੀ।
Game feed photo
ਅਰਜਨਟੀਨਾ ਦੇ ਡਿਫੈਂਡਰ ਗੈਬ੍ਰਿਅਲ ਮੇਰਕਾਡੋ ਨੇ ਕਿਹਾ, ਸਾਨੂੰ ਦੇਖਣਾ ਹੋਵੇਗਾ ਕਿ ਆਈਸਲੈਂਡ ਖਿਲਾਫ ਮੈਚ ਦੇ ਬਾਅਦ ਕੀ ਸੁਧਾਰ ਕਰਨਾ ਹੋਵੇਗਾ, ਪਰ ਸਾਨੂੰ ਉਸ ਮੈਚ ਤੋਂ ਅੱਗੇ ਵਧਣਾ ਹੋਵੇਗਾ। ਮੇਰਕਾਡੋ ਨੇ ਕਿਹਾ, ਸਾਨੂੰ ਕ੍ਰੋਏਸ਼ੀਆ ਖਿਲਾਫ ਅਗਲੇ ਮੈਚ 'ਚ ਜਿੱਤ ਦਰਜ ਕਰਨੀ ਹੋਵੇਗੀ। ਕ੍ਰੋਏਸ਼ੀਆ ਨੇ ਆਪਣੇ ਪਹਿਲੇ ਮੁਕਾਬਲੇ 'ਚ ਨਾਈਜੀਰੀਆ ਨੂੰ 2-0 ਨਾਲ ਮਾਤ ਦਿੱਤੀ ਸੀ ਅਤੇ ਉਹ ਗਰੁਪ 'ਚ ਸਿਖਰ 'ਤੇ ਹਨ। ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਪਰ ਅਰਜਨਟੀਨਾ ਨੇ ਫੁੱਟਬਾਲ 'ਚ ਪਿਛਲਾ ਖਿਤਾਬ ਆਪਣੇ ਨਾਮ 25 ਸਾਲ ਪਹਿਲਾਂ 1993 'ਚ ਕੋਪਾ ਅਮਰੀਕਾ ਕੱਪ 'ਚ ਜਿੱਤਿਆ ਸੀ। ਫੀਫਾ ਵਿਸ਼ਵ ੱਕਪ ਦੀ ਦੋ ਵਾਰ ਦੀ ਜੇਤੂ ਟੀਮ ਪਿਛਲੇ ਵਿਸ਼ਵ ਕੱਪ 'ਚ ਜਰਮਨੀ ਤੋਂ ਹਾਰ ਗਈ ਸੀ। ਇਸਦੇ ਬਾਅਦ ਕੋਪਾ ਅਮਰੀਕਾ 'ਚ ਵੀ 2015 ਅਤੇ 2016 'ਚ ਉਪ ਜੇਤੂ ਰਹੀ। ਦੋਵਾਂ ਵਾਰ ਟੀਮ ਨੂੰ ਚਿਲੀ ਨੇ ਹਰਾਇਆ ਸੀ।


Related News