ਅੰਤਰਰਾਸ਼ਟਰੀ ਫੁੱਟਬਾਲ ’ਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੱਖਣੀ ਅਮਰੀਕੀ ਖਿਡਾਰੀ ਬਣੇ ਲਿਓਨਲ ਮੈਸੀ

Friday, Sep 10, 2021 - 05:22 PM (IST)

ਬਿਊਨਸ ਆਇਰਸ (ਭਾਸ਼ਾ) : ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਆਪਣੇ ਜ਼ਮਾਨੇ ਦੇ ਦਿੱਗਜ ਪੇਲੇ ਦਾ 50 ਸਾਲ ਪੁਰਾਣਾ ਰਿਕਾਰਡ ਤੋੜ ਕੇ ਅੰਤਰਰਾਸ਼ਟਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੱਖਣੀ ਅਮਰੀਕੀ ਖਿਡਾਰੀ ਬਣ ਗਏ ਹਨ। 34 ਸਾਲਾ ਮੈਸੀ ਨੇ ਅਰਜਨਟੀਨਾ ਦੀ ਵੀਰਵਾਰ ਨੂੰ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿਚ ਬੋਲੀਵੀਆ ’ਤੇ 3-0 ਨਾਲ ਜਿੱਤ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ।

ਇਹ ਵੀ ਪੜ੍ਹੋ: IPL ਦੇ ਦੂਜੇ ਪੜਾਅ ’ਚ 30,000 RTPCR ਟੈਸਟ ਕਰਾਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ

ਮੈਸੀ ਨੇ ਮੈਚ ਵਿਚ ਹੈਟ੍ਰਿਕ ਬਣਾਈ ਅਤੇ ਹੁਣ ਉਨ੍ਹਾਂ ਦੇ ਅੰਤਰਰਾਸ਼ਟਰੀ ਗੋਲ ਦੀ ਸੰਖਿਆ 79 ’ਤੇ ਪਹੁੰਚ ਗਈ ਹੈ ਜੋ ਪੇਲੇ ਤੋਂ 2 ਵੱਧ ਹੈ। ਮੈਸੀ ਨੇ ਅਰਜਨਟੀਨਾ ਵੱਲੋਂ 153 ਮੈਚ ਖੇਡੇ ਹਨ, ਜਦੋਂ ਕਿ ਪੇਲੇ ਨੇ ਬ੍ਰਾਜ਼ੀਲ ਲਈ 92 ਮੈਚਾਂ ਵਿਚ 77 ਗੋਲ ਕੀਤੇ ਸਨ। ਪੇਲੇ ਨੇ ਆਪਣਾ ਆਖ਼ਰੀ ਮੈਚ ਜੁਲਾਈ 1971 ਵਿਚ ਖੇਡਿਆ ਸੀ। ਉਹ ਅੰਤੜੀ ਵਿਚ ਟਿਊਮਰ ਦਾ ਆਪਰੇਸ਼ਨ ਕਰਾਉਣ ਦੇ ਬਾਅਦ ਇਸ ਸਮੇਂ ਹਸਪਤਾਲ ਵਿਚ ਹਨ। ਅੰਤਰਰਾਸ਼ਟਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਦੇ ਨਾਮ ’ਤੇ ਹੈ। ਉਨ੍ਹਾਂ ਨੇ ਹੁਣ ਤੱਕ 180 ਮੈਚਾਂ ਵਿਚ 111 ਗੋਲ ਕੀਤੇ ਹਨ।

ਇਹ ਵੀ ਪੜ੍ਹੋ: ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ‘ਮਹਿਲਾ ਕ੍ਰਿਕਟ’ ’ਤੇ ਲਾਈ ਪਾਬੰਦੀ, ਕਿਹਾ- ਇਸਲਾਮ ਨਹੀਂ ਦਿੰਦਾ ਇਜਾਜ਼ਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News