ਮੇਸੀ ਅਤੇ ਰੋਨਾਲਡੋ ਦੀ ਤੁਲਨਾ ਨਹੀਂ ਹੋ ਸਕਦੀ : ਸਿਲਵਾ
Sunday, Jun 17, 2018 - 03:57 PM (IST)

ਕ੍ਰਾਤੋਵੋ : ਪੁਰਤਗਾਲ ਦੇ ਸੈਂਟਰਲ ਮਿਡਫੀਲਡਰ ਐਂਡ੍ਰਿਅਨ ਸਿਲਵਾ ਨੇ ਸਾਥੀ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਅਤੇ ਅਰਜਨਟੀਨਾ ਦੇ ਲਿਓਨਲ ਮੇਸੀ ਵਿਚਾਲੇ ਤੁਲਨਾ ਕਰਨ ਤੋਂ ਇਨਕਾਰ ਕੀਤਾ ਹੈ। ਸਟਾਰ ਸਟ੍ਰਾਈਕਰ ਰੋਨਾਲਡੋ ਨੇ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ 'ਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਸਪੇਨ ਤੋਂ 3-3 ਨਾਲ ਡਰਾਅ ਹੋਏ ਮੈਚ 'ਚ ਹੈਟ੍ਰਿਕ ਕੀਤੀ ਜਦਕਿ ਅਰਜਨਟੀਨਾ ਦੇ ਆਈਸਲੈਂਡ ਨਾਲ 1-1 ਨਾਲ ਡਰਾਅ ਮੈਚ 'ਚ ਮੇਸੀ ਪੈਨਲਟੀ ਸ਼ਾਟ ਖੁੰਝ ਗਏ।
ਲਿਸੇਸਟਰ ਸਿਟੀ ਦੇ ਸਿਲਵਾ ਨੇ ਕਿਹਾ, ਤੁਸੀਂ ਮੇਸੀ ਦੀ ਤੁਲਨਾ ਰੋਨਾਲਡੋ ਨਾਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, ਸਾਡੇ ਕੋਲ ਇਕ ਅਗਵਾਈ ਕਰਨ ਵਾਲਾ ਹੈ। ਉਹ ਸਾਡੇ ਨਾਲ ਹੈ ਅਤੇ ਉਹੀ ਕਰੇਗਾ ਜੋ ਉਸਨੂੰ ਕਰਨਾ ਚਾਹੀਦਾ ਹੈ। ਉਸਨੂੰ ਸਾਡੀ ਜਿੰਨੀ ਮਦਦ ਹੋਵੇ ਕਰਨੀ ਚਾਹੀਦੀ ਹੈ।
ਸਿਲਵਾ ਨੇ ਕਿਹਾ, ਨਤੀਜਾ ਸਕਾਰਾਤਮਕ ਰਿਹਾ। ਅਸੀਂ ਇਸ ਨਤੀਜੇ ਦੀ ਉਮੀਦ ਨਹੀਂ ਕੀਤੀ ਸੀ। ਪਰ ਅਸੀਂ ਕੋਸ਼ਿਸ਼ ਕੀਤੀ ਕਿ ਮੈਚ ਨਾ ਹਥੋਂ ਨਿਕਲੇ। ਸਾਡੇ ਲਈ ਸਭ ਤੋਂ ਜ਼ਰੂਰੀ ਹੀ ਇਹ ਸੀ ਕਿ ਮੈਚ ਨੂੰ ਬਚਾਇਆ ਜਾਵੇ।