ਕੋਪਾ ਅਮਰੀਕਾ ਫੁੱਟਬਾਲ ਟੀਮ ''ਚ ਮੈਸੀ ਤੇ ਅਗੁਰੋ ਦੇ ਸੁਪਰਸਟਾਰ ਸ਼ਾਮਲ
Thursday, May 23, 2019 - 03:30 AM (IST)

ਨਵੀਂ ਦਿੱਲੀ— ਬਾਰਸੀਲੋਨਾ ਦੇ ਸੁਪਰਸਟਾਰ ਲਿਓਨੇਲ ਮੈਸੀ ਤੇ ਸਰਜੀਓ ਅਗੁਰੋ ਦੇ ਕੋਪਾ ਅਮਰੀਕੀ ਫੁੱਟਬਾਲ ਦੇ ਲਈ ਅਰਜਨਟੀਨਾ ਦੀ 23 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਪੈਰਿਸ ਸੈਂਟ ਜਰਮਨ ਦੇ ਵਿੰਗਰ ਐਂਜੇਲ ਡਿ ਮਾਰੀਆ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ ਪਰ ਸਟਰਾਈਕ ਗੋਂਜਾਲੋ ਹਿਗੁਏਨ ਨੂੰ ਬਾਹਰ ਕਰ ਦਿੱਤਾ ਗਿਆ ਹੈ।
👑 #Messi is in the Argentina squad for the @CopaAmerica!
— FC Barcelona (@FCBarcelona) May 21, 2019
👏👏
🔵🔴 #ForçaBarçahttps://t.co/nPLGpL7YrN
ਕੋਚ ਮੈਸੀ ਸਕਾਲੋਨੀ ਨੇ ਕਿਹਾ ਕਿ ਇਸ ਸਮੇਂ ਇਹ ਦੇਸ਼ ਦੇ ਸਰਵਸ੍ਰੇਸ਼ਠ ਖਿਡਾਰੀ ਹਨ। ਅਰਜਨਟੀਨਾ ਨੂੰ ਗਰੁੱਪ ਬੀ 'ਚ ਕੋਲੰਬੀਆ, ਪਰਾਗਵੇ ਤੇ ਕਤਰ ਦੇ ਨਾਲ ਰੱਖਿਆ ਗਿਆ ਹੈ। ਮੈਸੀ ਵਿਸ਼ਵ ਕੱਪ ਤੋਂ ਬਾਅਦ 8 ਮਹੀਨੇ ਦੇ ਅੰਤਰਾਲ 'ਤੇ ਟੀਮ 'ਚ ਵਾਪਸ ਆਏ ਹਨ।