ਮਾਨਸਿਕ ਮਜ਼ਬੂਤੀ ਵੀ ਸਰੀਰਕ ਫਿਟਨੈੱਸ ਦੇ ਬਰਾਬਰ ਮਹੱਤਵਪੂਰਨ : ਜਰਮਨਪ੍ਰੀਤ ਸਿੰਘ

Saturday, May 29, 2021 - 03:31 AM (IST)

ਮਾਨਸਿਕ ਮਜ਼ਬੂਤੀ ਵੀ ਸਰੀਰਕ ਫਿਟਨੈੱਸ ਦੇ ਬਰਾਬਰ ਮਹੱਤਵਪੂਰਨ : ਜਰਮਨਪ੍ਰੀਤ ਸਿੰਘ

ਬੈਂਗਲੁਰੂ- ਭਾਰਤੀ ਪੁਰਸ਼ ਹਾਕੀ ਟੀਮ ਦੇ ਡਿਫੈਂਡਰ ਜਰਮਨਪ੍ਰੀਤ ਸਿੰਘ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਵਿਚ ਮਾਨਸਿਕ ਮਜ਼ਬੂਤੀ ਨੂੰ ਵੀ ਸਰੀਰਕ ਫਿਟਨੈੱਸ ਦੇ ਬਰਾਬਰ ਮਹੱਤਵਪੂਰਨ ਕਰਾਰ ਦਿੱਤਾ। ਇਹ 24 ਸਾਲਾ ਖਿਡਾਰੀ ਇਸ ਸਮੇਂ ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਬੈਂਗਲੁਰੂ ਵਿਚ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਵਿਚ ਅਭਿਆਸ ਕਰ ਰਿਹਾ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੱਗਿਆ ਕੋਵਿਡ-19 ਦਾ ਪਹਿਲਾ ਟੀਕਾ


ਜਰਮਨਪ੍ਰੀਤ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਦਾ ਸਾਹਮਣਾ ਕਰਨ ਲਈ ਸਰੀਰਕ ਫਿਟਨੈੱਸ ਦੀ ਤਰ੍ਹਾਂ ਹੀ ਮਾਨਸਿਕ ਮਜ਼ਬੂਤੀ ਇਕ ਖਿਡਾਰੀ ਲਈ ਬਹੁਤ ਹੀ ਮਹੱਤਵਪੂਰਨ ਹੈ। ਇਕ ਖਿਡਾਰੀ ਦਾ ਮਾਨਸਿਕ ਤੌਰ ਮਜ਼ਬੂਤ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਅਸੀਂ ਇਕ-ਦੂਜੇ ਦੀ ਮਦਦ ਕਰ ਰਹੇ ਹਾਂ। ਭਾਰਤ ਨੂੰ ਇਸ ਮਹੀਨੇ ਗ੍ਰੇਟ ਬ੍ਰਿਟੇਨ, ਸਪੇਨ ਅਤੇ ਜਰਮਨੀ ਵਿਰੁੱਧ ਵਿਦੇਸ਼ਾਂ ਵਿਚ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੈਚ ਖੇਡਣੇ ਸਨ ਪਰ ਕੋਵਿਡ-19 ਮਾਮਲਿਆਂ ਵਿਚ ਵਾਧੇ ਦੇ ਕਾਰਨ ਲਾਈਆਂ ਗਈਆਂ ਯਾਤਰਾ ਪਾਬੰਦੀਆਂ ਨੂੰ ਦੇਖਦੇ ਹੋਏ ਇਨ੍ਹਾਂ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ।

ਇਹ ਖ਼ਬਰ ਪੜ੍ਹੋ- PCB ਨੂੰ ਭਾਰਤ ਤੇ ਦੱ. ਅਫਰੀਕਾ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਮਿਲੀ ਇਜ਼ਾਜਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News