ਮੇਨਾ 12ਵੇਂ ਸਥਾਨ ''ਤੇ ਬਰਕਰਾਰ, ਰੋਡ੍ਰਿਗਜ਼ ਤੇ ਸੰਤੋਸ਼ ਨੇ ਵੀ ਪੂਰਾ ਕੀਤਾ ਚੌਥਾ ਗੇੜ
Saturday, Jan 12, 2019 - 02:09 AM (IST)

ਅਰਿਕੂਏਪਾ (ਪੇਰੂ)- ਹੀਰੋ ਮੋਟੋਸਪੋਰਟਸ ਦੇ ਓਰੀਓਲ ਮੇਨਾ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਚੌਥੇ ਗੇੜ ਵਿਚ 11ਵਾਂ ਸਥਾਨ ਹਾਸਲ ਕੀਤਾ ਤੇ ਇਸ ਤਰ੍ਹਾਂ ਨਾਲ ਉਸ ਨੇ 41ਵੀਂ ਡਕਾਰ ਰੈਲੀ ਦੀ ਓਵਰਆਲ ਅੰਕ ਸੂਚੀ ਵਿਚ ਆਪਣਾ 12ਵਾਂ ਸਥਾਨ ਬਰਕਰਾਰ ਰੱਖਿਆ।
ਵਿਸ਼ਵ ਦੀਆਂ ਸਭ ਤੋਂ ਮੁਸ਼ਕਿਲ ਰੋਡ ਰੈਲੀਆਂ ਵਿਚੋਂ ਇਕ ਡਕਾਰ ਵਿਚ ਮੇਨਾ ਦੇ ਦੋ ਹੋਰ ਸਾਥੀਆਂ ਜੋਕਿਮ ਰੋਡ੍ਰਿਗਜ਼ ਤੇ ਸੀ. ਐੱਸ. ਸੰਤੋਸ਼ ਨੇ ਵੀ ਚੌਥੇ ਗੇੜ ਦੀ ਆਪਣੀ ਰੇਸ ਪੂਰੀ ਕੀਤੀ।