ਇਕ ਹਫਤਾ ਪਹਿਲਾਂ ਹੀ ਖਤਮ ਹੋਵੇਗਾ ਪੁਰਸ਼ ਰਾਸ਼ਟਰੀ ਹਾਕੀ ਕੈਂਪ : ਸਾਈ
Wednesday, Nov 25, 2020 - 08:56 PM (IST)
ਬੈਂਗਲੁਰੂ- ਭਾਰਤੀ ਹਾਕੀ ਟੀਮ ਦੀ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਸੈਂਟਰ 'ਚ ਚੱਲ ਰਿਹਾ ਰਾਸ਼ਟਰੀ ਕੈਂਪ ਮੁੱਖ ਕੋਚ ਗ੍ਰਾਹਮ ਰੀਡ ਦੀ ਸਿਫਾਰਿਸ਼ 'ਤੇ ਇਕ ਹਫਤਾ ਪਹਿਲਾਂ 12 ਦਸੰਬਰ ਨੂੰ ਖਤਮ ਹੋਵੇਗਾ। ਚਾਰ ਮਹੀਨਿਆਂ ਤੋਂ ਚੱਲ ਰਿਹਾ ਇਹ ਕੈਂਪ ਇਸ ਤੋਂ ਪਹਿਲਾਂ 18 ਦਸੰਬਰ ਨੂੰ ਖਤਮ ਹੋਣਾ ਸੀ। ਖਿਡਾਰੀ ਤਿੰਨ ਹਫਤੇ ਦੇ ਬ੍ਰੇਕ ਤੋਂ ਬਾਅਦ ਪੰਜ ਜਨਵਰੀ ਨੂੰ ਦੁਬਾਰਾ ਕੈਂਪ ਦੇ ਲਈ ਇਕੱਠੇ ਹੋਣਗੇ।
ਸਾਈ ਨੇ ਬਿਆਨ 'ਚ ਕਿਹਾ ਕਿ ਮੁੱਖ ਕੋਚ ਤੇ ਵਿਗਿਆਨਕ ਸਲਾਹਕਾਰ (ਰੌਬਿਨ ਆਰਕੇਲ) ਪੁਰਸ਼ ਸੀਨੀਅਰ ਟੀਮ ਦੇ ਖਿਡਾਰੀਆਂ ਨੂੰ ਵਿਸਤ੍ਰਿਤ ਸਟ੍ਰੇਂਥ ਐਂਡ ਅਨੁਕੂਲਨ ਪ੍ਰੋਗਰਾਮ ਦੇਵੇਗਾ, ਜੋ ਉਨ੍ਹਾਂ ਨੂੰ ਬ੍ਰੇਕ ਦੇ ਦੌਰਾਨ ਪੂਰਾ ਕਰਨਾ ਹੋਵੇਗਾ। ਭਾਰਤੀ ਪੁਰਸ਼ ਹਾਕੀ ਟੀਮ ਇਸ ਸਾਲ ਅਗਸਤ ਤੋਂ ਸਾਈ ਦੇ ਬੈਂਗਲੁਰੂ ਸੈਂਟਰ 'ਚ ਟ੍ਰੇਨਿੰਗ ਕਰ ਰਹੀ ਹੈ।