ਚੈਂਪੀਅਨ ਚੈੱਸ ਟੂਰ ਫਾਈਨਲ : ਅਰੋਨੀਅਨ ਨੇ ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਨੂੰ ਹਰਾਇਆ
Tuesday, Oct 05, 2021 - 03:48 AM (IST)
ਓਸਲੋ, ਨਾਰਵੇ (ਨਿਕਲੇਸ਼ ਜੈਨ) - ਇਕ ਸਾਲ ਤੋਂ ਚੱਲ ਰਹੇ ਆਨਲਾਈਨ ਚੈਂਪੀਅਨ ਚੈੱਸ ਟੂਰ ਫਾਈਨਲ ਦਾ ਖਿਤਾਬ ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਨੇ 2 ਰਾਊਂਡ ਦੇ ਪਹਿਲੇ ਹੀ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਆਪਣੇ ਨਾਂ ਕਰ ਲਿਆ ਹੈ ਪਰ 8ਵੇਂ ਰਾਊਂਡ ਵਿਚ ਉਸ ਨੂੰ ਦਿੱਗਜ ਖਿਡਾਰੀ ਲੇਵੋਨ ਅਰੋਨੀਅਨ ਤੋਂ 3-1 ਨਾਲ ਇਕਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੈਸਟ ਆਫ ਚਾਰ ਮੁਕਾਬਲਿਆਂ ਦੇ ਇਸ ਰਾਊਂਡ ਵਿਚ ਅਰੋਨੀਅਨ ਨੇ ਕਾਰਲਸਨ ਕੇਪੀ ਪਹਿਲੇ ਅਤੇ ਚੌਥੇ ਮੁਕਾਬਲੇ ਵਿਚ ਹਰਾ ਦਿੱਤਾ ਜਦਕਿ 2 ਮੁਕਾਬਲੇ ਨਿਰਵਿਘਨ ਰਹੇ।
ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ
ਪਹਿਲੇ ਮੁਕਾਬਲੇ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਅਰੋਨੀਅਨ ਨੇ ਨੀਮਜੋਵਿਚ ਡਿਫੈਂਸ 'ਚ ਦੋ ਵਜੀਰ ਬਣਾਉਂਦੇ ਹੋਏ 39 ਚਾਲਾਂ 'ਚ ਕਾਰਲਸਨ ਨੂੰ ਹਾਰ ਮੰਨਣ 'ਤੇ ਮਜ਼ਬੂਰ ਕਰ ਦਿੱਤਾ ਜਦਕਿ ਚੌਥੇ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਨੀਮਜੋ ਇੰਡੀਅਨ ਡਿਫੈਂਸ ਵਿਚ ਆਰੋਨੀਅਨ ਨੇ ਕਾਰਲਸਨ ਦੇ ਹਮਲਾਵਰ ਨੂੰ ਸੁਸਤ ਸਾਬਤ ਕਰਦੇ ਹੋਏ ਸਿਰਫ 26 ਚਾਲਾਂ ਵਿਚ ਬਾਜ਼ੀ ਆਪਣੇ ਨਾਂ ਕਰ ਲਈ। ਪੂਰੇ ਟੂਰ ਵਿਚ ਇਹ ਕਾਰਲਸਨ ਦੀ ਸਭ ਤੋਂ ਵੱਡੀ ਇਕਪਾਸੜ ਹਾਰ ਰਹੀ।
ਹਾਲਾਂਕਿ ਇਸ ਹਾਰ ਤੋਂ ਬਾਅਦ ਵੀ ਅੰਕ ਸੂਚੀ ਵਿਚ 28.5 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਬਣੇ ਹੋਏ ਹਨ ਅਤੇ ਉਸਦਾ ਖਿਤਾਬ ਜਿੱਤਣਾ ਯਕੀਨੀ ਹੈ। ਅਜ਼ਰਬੈਜਾਨ ਦੇ ਤੈਮੂਰ ਰਾਦਜ਼ਾਬੋਵ 24 ਅੰਕਾਂ ਦੇ ਨਾਲ ਦੂਜੇ, ਯੂ. ਐੱਸ. ਏ. ਦੇ ਵੇਸਲੀ ਸੋ 23.5 ਅੰਕਾਂ ਦੇ ਨਾਲ ਤੀਜੇ ਤੇ ਲੇਵੋਨ ਇਸ ਜਿੱਤ ਤੋਂ ਬਾਅਦ 21 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਆ ਗਏ ਹਨ।
ਇਹ ਖ਼ਬਰ ਪੜ੍ਹੋ- ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।