ਮੀਰੀ-ਪੀਰੀ ਕਲੱਬ ਕਪੂਰਥਲਾ ਨੇ ਜਿੱਤਿਆ ਸੰਤ ਬਾਬਾ ਭਾਗ ਸਿੰਘ ਕਬੱਡੀ ਗੋਲਡ ਕੱਪ

01/02/2018 3:26:42 AM

ਸ਼ਾਮਚੁਰਾਸੀ (ਚੁੰਬਰ)- ਡੇਰਾ ਸੰਤ ਬਾਬਾ ਭਾਗ ਸਿੰਘ ਜੀ ਸੰਤਪੁਰਾ (ਜੱਬੜ) ਵੱਲੋਂ ਮਹਾਨ ਤਪੱਸਵੀ ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫਿਰ ਅਤੇ ਸੰਤ ਬਾਬਾ ਮਲਕੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ 13ਵਾਂ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਖੇਡ ਮੇਲਾ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਅਗਵਾਈ ਵਿਚ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਸੰਤ ਬਾਬਾ ਭਾਗ ਸਿੰਘ ਕਬੱਡੀ ਗੋਲਡ ਕੱਪ ਕਰਵਾਇਆ ਗਿਆ।
ਕੀ ਰਹੇ ਨਤੀਜੇ : ਗੋਲਡ ਕਬੱਡੀ ਕੱਪ ਮੀਰੀ-ਪੀਰੀ ਕਲੱਬ ਕਪੂਰਥਲਾ ਨੇ ਜਿੱਤਿਆ ਅਤੇ ਐੱਨ.ਆਰ.ਆਈ. ਕਬੱਡੀ ਕਲੱਬ ਨਕੋਦਰ ਦੀ ਟੀਮ ਦੂਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਫੁੱਟਬਾਲ ਕਲੱਬ ਪੱਧਰੀ ਵਿਚ ਬੀ.ਐੱਸ.ਐੱਫ. ਨੇ ਆਰ. ਸੀ.ਐੱਫ. ਅਤੇ ਪਿੰਡ ਪੱਧਰੀ ਫੁੱਟਬਾਲ ਵਿਚ ਆਦਮਪੁਰ ਨੇ ਬਘਾਣਾ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। ਵਾਲੀਬਾਲ ਮੁਕਾਬਲੇ ਵਿਚ ਸਿੱਧਵਾਂ ਦੋਨਾ ਜੇਤੂ ਰਿਹਾ। ਰੱਸਾਕਸ਼ੀ ਵਿਚ ਸ਼ੰਕਰ ਨੇ ਸਰੀਂਹ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। 
ਕਿਨ੍ਹਾਂ ਕੀਤੀ ਇਨਾਮਾਂ ਦੀ ਵੰਡ : ਸ਼੍ਰੀ ਮਹੰਤ ਗਿਆਨਦੇਵ ਸਿੰਘ ਜੀ ਪ੍ਰਧਾਨ ਆਲ ਇੰਡੀਆ ਨਿਰਮਲ ਮੰਡਲ ਪੰਚਾਇਤੀ ਅਖਾੜਾ ਹਰਿਦੁਆਰ, ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਅਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਵੱਲੋਂ ਸਾਂਝੇ ਤੌਰ 'ਤੇ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਕੌਣ-ਕੌਣ ਸਨ ਹਾਜ਼ਰ : ਸੰਤ ਬਾਬਾ ਜਸਵੰਤ ਸਿੰਘ ਜੀ ਠੱਕਰਵਾਲ ਵਾਲੇ, ਸੰਤ ਬਾਬਾ ਹਰਦੇਵ ਸਿੰਘ ਜੀ ਤਲਵੰਡੀ ਅਰਾਈਆਂ, ਪਵਨ ਕੁਮਾਰ ਟੀਨੂੰ ਹਲਕਾ ਵਿਧਾਇਕ ਆਦਮਪੁਰ, ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਹਰਨਾਮ ਸਿੰਘ ਅਲਾਵਲਪੁਰ, ਮੇਜਰ ਸਿੰਘ (ਚੇਅਰਮੈਨ ਬਲਾਕ ਸੰਮਤੀ ਆਦਮਪੁਰ), ਕੇਵਲ ਸਿੰਘ ਢਿੱਲੋਂ, ਹਰਦਮਨ ਸਿੰਘ ਮਿਨਹਾਸ, ਐੱਸ. ਐੱਸ. ਪਰਮਾਰ, ਪਰਮਜੀਤ ਸਿੰਘ, ਅਮਰਜੀਤ ਸਿੰਘ, ਜੁਗਿੰਦਰ ਸਿੰਘ, ਕੁਲਜੀਤ ਸਿੰਘ, ਪਰਮਜੀਤ ਸਿੰਘ ਮਿਨਹਾਸ, ਗਿਆਨ ਸਿੰਘ, ਕੁਲਵੰਤ ਸਿੰਘ, ਡਾ. ਹਰਕੀਰਤ ਸਿੰਘ, ਡਾ. ਜਤਿੰਦਰ ਸਿੰਘ ਬੱਲ (ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਲੈਫ. ਜਨਰਲ ਜਸਵੀਰ ਸਿੰਘ ਢਿੱਲੋਂ, ਜਤਿੰਦਰ (ਜੇ) ਮਿਨਹਾਸ (ਕੈਨੇਡਾ), ਜੁਝਾਰ ਸਿੰਘ ਬੈਲਜੀਅਮ, ਮਨਦੀਪ ਸਿੰਘ, ਸੁਰਿੰਦਰ ਸਿੰਘ , ਮਨਜੋਤ ਸਿੰਘ, ਬਲਜੀਤ ਸਿੰਘ, ਭੁਪਿੰਦਰ ਸਿੰਘ ਭਿੰਦਾ, ਕੰਵਲਜੀਤ ਸਿੰਘ, ਅਜੀਤਪਾਲ ਸਿੰਘ ਮਿਨਹਾਸ (ਜਰਮਨੀ),  ਪ੍ਰਿਤਪਾਲ ਆਦਿ।


Related News