ਮੇਦਵੇਦੇਵ ਨੇ ਵਿਆਹ ਦੀ ਵਰ੍ਹੇਗੰਢ ''ਤੇ ਜਿੱਤਿਆ US open ਖਿਤਾਬ, ਪਤਨੀ ਨੂੰ ਦਿੱਤਾ ਗਿਫਟ
Tuesday, Sep 14, 2021 - 08:29 PM (IST)
ਸਪੋਰਟਸ ਡੈਸਕ- ਯੂ. ਐੱਸ. ਓਪਨ. ਦੇ ਰੂਪ ਵਿਚ ਆਪਣਾ ਗ੍ਰੈਂਡ ਸਲੈਮ ਜਿੱਤਣ ਵਾਲੇ ਦਾਨਿਲ ਮੇਦਵੇਦੇਵ ਨੇ ਫਾਈਨਲ ਦੀ ਰਾਤ ਪਤਨੀ ਦੇ ਨਾਲ ਵਿਆਹ ਦੀ ਤੀਜੀ ਵਰ੍ਹੇਗੰਢ ਵੀ ਮਨਾਈ। ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਨੂੰ ਗਿਫਟ ਦਿੱਤਾ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਅੱਜ ਮੇਰੀ ਤੇ ਮੇਰੀ ਪਤਨੀ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਹੈ। ਟੂਰਨਾਮੈਂਟ ਦੇ ਦੌਰਾਨ ਮੈਂ ਅਜਿਹਾ ਗਿਫਟ ਦੇਣ ਦੇ ਬਾਰੇ 'ਚ ਨਹੀਂ ਸੋਚ ਰਿਹਾ ਸੀ ਪਰ ਜਦੋਂ ਮੈਂ ਫਾਈਨਲ 'ਚ ਪਹੁੰਚਿਆ ਤਾਂ ਮੈਂ ਸੋਚਿਆ- ਮੈਨੂੰ ਇਸਦੇ ਲਈ ਜਾਣਾ ਚਾਹੀਦਾ। ਹਾਰਿਆ ਤਾਂ ਕੋਈ ਗਿਫਟ ਨਹੀਂ ਦੇਵਾਂਗਾ। ਇਸ ਲਈ ਮੈਂ ਮੈਚ ਜਿੱਤਣ ਦੇ ਲਈ ਆਇਆ। ਆਈ ਲਵ ਯੂ ਦਸ਼ਾ। ਮੇਦਵੇਦੇਵ ਨੇ ਨੋਵਾਕ ਜੋਕੋਵਿਚ ਨੂੰ ਫ਼ਾਈਨਲ 'ਚ 6-4, 6-4, 6-4 ਨਾਲ ਹਰਾਇਆ। ਇਸ ਦੇ ਨਾਲ ਹੀ ਹੁਣ ਜੋਕੋਵਿਚ ਨੂੰ ਰਿਕਾਰਡ 21ਵਾਂ ਗ੍ਰੈਂਡਸਲੈਮ ਜਿੱਤਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਉਨ੍ਹਾਂ ਦੇ ਰੋਜਰ ਫੈਡਰਰ ਤੇ ਰਾਫੇਲ ਨਡਾਲ ਦੇ ਬਰਾਬਰ 20 ਗ੍ਰੈਂਡਸਲੈਮ ਖਿਤਾਬ ਹਨ।
ਇਹ ਰਿਕਾਰਡ ਬਣਾਏ
-13 ਕਰੀਅਰ ਟਾਈਟਲ ਹਨ ਮੇਦਵੇਦੇਵ ਦੇ ਨਾਂ ਉਸਦੀ ਰੈਂਕਿੰਗ ਅਜੇ 2 ਹੈ ਜੋ ਨਵੀਂ ਅਪਡੇਟ ਵਿਚ ਹੋਰ ਸੁਧਾਰ ਸਕਦਾ ਹੈ।
-ਮੇਦਵੇਦੇਵ ਚੈਂਪੀਅਨਸ਼ਿਪ ਵਿਚ ਦੁਨੀਆ ਦੇ ਚੋਟੀ 3 ਰੈਂਕ ਵਾਲੇ ਖਿਡਾਰੀਆਂ ਨੂੰ ਹਰਾਉਣ ਵਾਲੇ ਇਕਲੌਤੇ ਖਿਡਾਰੀ ਹਨ।
-2.5 ਮਿਲੀਅਨ ਡਾਲਰ ਬਤੌਰ ਇਨਾਮ ਮਿਲੇ ਮੇਦਵੇਦੇਵ ਨੂੰ, ਵੁਮੈਂਸ ਚੈਂਪੀਅਨ ਰਾਡੁਕਾਨੂ ਨੂੰ ਵੀ ਇੰਨੀ ਰਾਸ਼ੀ ਮਿਲੀ।
ਇਹ ਖ਼ਬਰ ਪੜ੍ਹੋ- ਲਸਿਥ ਮਲਿੰਗਾ ਦਾ ਸੰਨਿਆਸ, ਫ੍ਰੈਂਚਾਇਜ਼ੀ ਕ੍ਰਿਕਟ 'ਚ ਵੀ ਨਹੀਂ ਖੇਡਣਗੇ
ਦਾਨਿਲ ਮੇਦਵੇਦੇਵ ਨੇ ਨੋਵਾਕ ਦਾ ਜੇਤੂ ਕ੍ਰਮ ਤੋੜਣ ਤੋਂ ਬਾਅਦ ਕਿਹਾ ਕਿ ਮੈਨੂੰ ਨੋਵਾਕ ਦੇ ਲਈ ਦੁਖ ਹੋ ਰਿਹਾ ਹੈ ਕਿਉਂਕਿ ਮੈਂ ਸੋਚ ਵੀਂ ਨਹੀਂ ਸਕਦਾ ਕਿ ਉਸ 'ਤੇ ਕੀ ਗੁਜਰ ਰਹੀ ਹੋਵੇਗੀ। ਉਸ ਨੂੰ ਹਰਾ ਕੇ ਮਿਲਿਆ ਖਿਤਾਬ ਤੇ ਖਾਸ ਹੈ ਕਿਉਂਕਿ ਇਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।