ਜਾਪਾਨ ਦੀ ਗਰਮੀ ਤੋਂ ਪ੍ਰੇਸ਼ਾਨ ਹੋਏ ਮੇਦਵੇਦੇਵ, ਕਿਹਾ- ਮੈਂ ਮਰ ਸਕਦਾ ਹਾਂ
Thursday, Jul 29, 2021 - 02:24 AM (IST)
ਟੋਕੀਓ- ਰੂਸ ਓਲੰਪਿਕ ਕਮੇਟੀ (ਆਰ. ਸੀ. ਓ.) ਦੇ ਦਾਨਿਲ ਮੇਦਵੇਦੇਵ ਨੂੰ ਪੁਰਸ਼ ਸਿੰਗਲ ਟੈਨਿਸ ’ਚ ਇਟਲੀ ਦੇ ਫਾਬਿਓ ਫੋਗਨਿਨੀ ਵਿਰੁੱਧ ਜਿੱਤ ਦੌਰਾਨ ਬੁੱਧਵਾਰ ਨੂੰ ਇੱਥੇ ਤੇਜ਼ ਗਰਮੀ ਅਤੇ ਹੁੰਮਸ ਕਾਰਨ ਜੂਝਨਾ ਪਿਆ। ਮੇਦਵੇਦੇਵ ਨੇ ਮੁਕਾਬਲੇ ਦੌਰਾਨ 2 ਮੈਡੀਕਲ ਟਾਈਮ ਆਊਟ ਲਏ ਅਤੇ ਇਕ ਵਾਰ ਉਨ੍ਹਾਂ ਦੇ ਟਰੇਨਰ ਨੂੰ ਕੋਰਟ ’ਤੇ ਆਉਣਾ ਪਿਆ। ਉਹ ਅੰਕਾਂ ’ਚ ਆਪਣੇ ਰੈਕੇਟ ਦੇ ਸਹਾਰੇ ਆਰਾਮ ਕਰਦੇ ਵਿਖੇ।
ਇਹ ਖ਼ਬਰ ਪੜ੍ਹੋ- J-K: ਅਮਰਨਾਥ 'ਚ ਫਟਿਆ ਬੱਦਲ, SDRF ਦੀਆਂ 2 ਟੀਮਾਂ ਮੌਕੇ 'ਤੇ ਪਹੁੰਚੀਆਂ
ਆਰਿਆਕੇ ਟੈਨਿਸ ਪਾਰਕ 'ਤੇ ਬੁੱਧਵਾਰ ਨੂੰ ਹੁੰਮਸ ਅਤੇ ਗਰਮੀ ਨਾਲ ਮੇਦਵੇਦੇਵ ਨੂੰ ਜੂਝਦੇ ਵੇਖ ਕੇ ਚੇਅਰ ਅੰਪਾਇਰ ਕਾਰਲੋਸ ਰਾਮੋਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਖੇਡਣਾ ਜਾਰੀ ਰੱਖਣਗੇ, ਜਿਸ ’ਤੇ ਉਨ੍ਹਾਂ ਕਿਹਾ,‘‘ਮੈਂ ਮੈਚ ਖਤਮ ਕਰ ਸਕਦਾ ਹਾਂ ਪਰ ਮੈਂ ਮਰ ਸਕਦਾ ਹਾਂ। ਜੇਕਰ ਮੈਂ ਮਰ ਗਿਆ ਤਾਂ ਕੀ ਤੁਸੀ ਜ਼ਿੰਮੇਵਾਰ ਹੋਵੋਗੇ?’’ਦੂਜਾ ਦਰਜਾ ਮੇਦਵੇਦੇਵ ਹਾਲਾਂਕਿ ਫੋਗਨਿਨੀ ਨੂੰ 6-2, 3-6, 6-2 ਨਾਲ ਹਰਾ ਕੇ ਕੁਆਰਟਰਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੇ।
ਇਹ ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ
ਮੇਦਵੇਦੇਵ ਨੂੰ ਇਸ ਮੁਕਾਬਲੇ ਤੋਂ ਉੱਭਰਣ ’ਚ ਸਮਾਂ ਲੱਗੇਗਾ ਅਤੇ ਸਵਾਲ ਉੱਠ ਰਿਹਾ ਹੈ ਕਿ ਆਖਿਰ ਆਯੋਜਕਾਂ ਨੇ ਮੇਦਵੇਦੇਵ ਅਤੇ ਟਾਪ ਦਰਜਾ ਨੋਵਾਕ ਜੋਕੋਵਿਚ ਵਰਗੇ ਖਿਡਾਰੀਆਂ ਦੇ ਸਾਰੇ ਟੈਨਿਸ ਮੈਚ ਸ਼ਾਮ ਨੂੰ ਕਰਵਾਉਣ ਦੀ ਅਪੀਲ ਨੂੰ ਕਿਉਂ ਨਹੀਂ ਮੰਨਿਆ। ਸਵੇਰੇ ਮੀਂਹ ਦੇ ਕਾਰਨ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਪਰ ਗਰਮੀ ਦੇ ਇੰਡੇਕਸ ਦੇ ਅਨੁਸਾਰ 37 ਡਿਗਰੀ ਸੈਲਸੀਅਸ ਜਿੰਨੀ ਗਰਮੀ ਮਹਿਸੂਸ ਹੋ ਰਹੀ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।