ਪੈਰਿਸ ਟੈਨਿਸ ਮਾਸਟਰਜ਼ 'ਚ ਜੇਰੇਮੀ ਨੇ ਮੇਦਵੇਦੇਵ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ
Wednesday, Oct 30, 2019 - 11:42 AM (IST)

ਸਪੋਰਟਸ ਡੈਸਕ— ਫ਼ਰਾਂਸ ਦੇ ਜੇਰੇਮੀ ਚਾਰਡੀ ਨੇ ਮੰਗਲਵਾਰ ਨੂੰ ਪੈਰਿਸ ਟੈਨਿਸ ਮਾਸਟਰਜ਼ ਦੇ ਦੂਜੇ ਦੌਰ 'ਚ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਉਲਟਫੇਰ ਕੀਤਾ ਅਤੇ ਉਨ੍ਹਾਂ ਦੀ ਲਗਾਤਾਰ ਸੱਤਵੇਂ ਫਾਈਨਲ 'ਚ ਪੁੱਜਣ ਦੀ ਉਮੀਦ ਤੋੜ ਦਿੱਤੀ। ਉਥੇ ਹੀ ਸਾਥੀ ਰੂਸੀ ਖਿਡਾਰੀ ਅਤੇ ਪਿਛਲੇ ਚੈਂਪੀਅਨ ਕਾਰੇਨ ਖਾਚਾਨੋਵ ਨੂੰ ਵੀ ਜਰਮਨੀ ਦੇ ਜਾਨ ਲੇਨਾਰਡ ਸਟਰਫ ਤੋਂ ਹਾਰ ਮਿਲੀ। ਸ਼ਾਨਦਾਰ ਫ਼ਾਰਮ ਦੀ ਬਦੌਲਤ ਵਰਲਡ ਰੈਂਕਿੰਗ 'ਚ ਚੌਥੇ ਸਥਾਨ 'ਤੇ ਪੁੱਜੇ ਮੇਦਵੇਦੇਵ ਨੇ ਪਹਿਲਾ ਸੈੱਟ ਆਪਣੇ ਨਾਂ ਕੀਤਾ ਪਰ ਅਗਲੇ ਦੋ ਸੇਟ ਗੁਆ ਬੈਠਾ। ਚਾਰਡੀ ਨੇ 4-6,6-2,6-4 ਨਾਲ ਜਿੱਤ ਹਾਸਲ ਕੀਤੀ ਅਤੇ ਹੁਣ ਉਹ ਆਖਰੀ 16 ਦੇ ਮਮੁਕਾਬਲੇ 'ਚ 15ਵੇਂ ਦਰਜੇ ਦੇ ਜਾਨ ਇਸਨਰ ਅਤੇ ਚਿਲੀ ਦੇ ਕ੍ਰਿਸਟਿਅਨ ਗਾਰਿਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ।