ਜਿਨੇਵਾ ਓਪਨ ਦੇ ਦੂਜੇ ਦੌਰ ''ਚ ਹਾਰੇ ਮੇਦਵੇਦੇਵ
Wednesday, May 18, 2022 - 03:25 PM (IST)

ਜਿਨੇਵਾ- ਸੱਟ ਤੋਂ ਉੱਭਰ ਕੇ 6 ਮਹੀਨੇ ਬਾਅਦ ਵਾਪਸੀ ਕਰ ਰਹੇ ਦੂਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੂੰ ਜਿਨੇਵਾ ਓਪਨ ਟੈਨਿਸ ਦੇ ਦੂਜੋ ਦੌਰ 'ਚ ਰਿਚਰਡ ਕਾਸਕੇਟ ਨੇ 6-2, 7-6 ਨਾਲ ਹਰਾਇਆ। ਹਰਨੀਆ ਦਾ ਆਪਰੇਸ਼ਨ ਕਰਾਉਣ ਵਾਲੇ ਮੇਦਵੇਦੇਵ ਨੂ ਫ਼ਰਾਂਸ ਦੇ ਗਾਸਕੇਤ ਦੇ ਖ਼ਿਲਾਫ਼ ਕਾਫ਼ੀ ਦਿੱਕਤਾਂ ਆਈਆਂ।
ਹੁਣ ਗਾਸਕੇਤ ਦਾ ਸਾਹਮਣਾ ਕੁਆਰਟਰ ਫਾਈਨਲ 'ਚ ਪੋਲੈਂਡ ਦੇ ਕਾਮਿਲ ਮਾਸ਼ਜਾਕ ਨਾਲ ਹੋਵੇਗਾ ਜਿਨ੍ਹਾਂ ਨੇ ਕੁਆਲੀਫਾਇਰ ਮਾਰਕੋ ਸੇਸ਼ਿਨਾਤੋ ਨੂੰ 6-2, 6-3 ਨਾਲ ਹਰਾਇਆ। ਸ਼ੇਸ਼ਿਨਾਤੋ ਨੇ ਦੋ ਵਾਰ ਦੇ ਫ੍ਰੈਂਚ ਓਪਨ ਉਪ ਜੇਤੂ ਡੋਮਿਨਿਕ ਥੀਏਮ ਨੂੰ ਹਰਾਇਆ ਸੀ।