ਮੇਦਵੇਦੇਵ ਮੈਕਸਿਕੋ ਓਪਨ ਦੇ ਦੂਜੇ ਦੌਰ 'ਚ
Wednesday, Feb 23, 2022 - 02:32 PM (IST)
ਮੈਕਸਿਕੋ- ਦਾਨਿਲ ਮੇਦਵੇਦੇਵ ਨੇ ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ 'ਚ ਬੇਨੋਈਟ ਪਾਇਰ ਨੂੰ 6-3, 6-4 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰਨ ਦੇ ਨਾਲ ਨੰਬਰ ਇਕ ਰੈਂਕਿੰਗ ਹਾਸਲ ਕਰਨ ਦੀ ਆਪਣਾ ਕਵਾਇਦ ਜਾਰੀ ਰੱਖੀ। ਇਹ 26 ਸਾਲਾ ਰੂਸੀ ਖਿਡਾਰੀ ਜੇਕਰ ਇੱਥੇ ਖ਼ਿਤਾਬ ਜਿੱਤਣ 'ਚ ਸਫਲ ਰਹਿੰਦਾ ਹੈ ਤਾਂ ਉਹ ਨੋਵਾਕ ਜੋਕਿਵਚ ਨੂੰ ਪਿੱਛੇ ਛੱਡ ਚੋਟੀ 'ਤੇ ਕਾਬਜ ਹੋ ਜਾਵੇਗਾ।
ਪਿਛਲੇ ਸਾਲ ਯੂ. ਐੱਸ .ਓਪਨ ਦੇ ਜੇਤੂ ਤੇ ਇਸ ਸਾਲ ਆਸਟਰੇਲੀਆਈ ਓਪਨ 'ਚ ਉਪ ਜੇਤੂ ਰਹੇ ਮੇਦਵੇਦੇਵ ਪਹਿਲੀ ਵਾਰ ਮੈਕਸਿਕੋ 'ਚ ਖੇਡ ਰਹੇ ਹਨ। ਮੇਦਵੇਦੇਵ ਜੇਕਰ ਇਹ ਟੂਰਨਮੈਂਟ ਜਿੱਤ ਜਾਂਦੇ ਹਨ ਜਾਂ ਫਾਈਨਲ 'ਚ ਪੁੱਜ ਜਾਂਦੇ ਹਨ ਤੇ ਜੋਕੋਵਿਚ ਦੁਬਈ 'ਚ ਨਹੀਂ ਜਿੱਤਦੇ ਤਾਂ ਫਿਰ ਉਹ 2004 ਦੇ ਬਾਅਦ ਨੰਬਰ ਇਕ 'ਤੇ ਪਹੁੰਚਣ ਵਾਲੇ ਪੰਜਵੇਂ ਖਿਡਾਰੀ ਬਣ ਜਾਣਗੇ। ਪਿਛਲੇ 18 ਸਾਲਾਂ 'ਚ ਜੋਕੋਵਿਚ, ਰੋਜਰ ਫੈਡਰਰ, ਰਾਫੇਲ ਨਡਾਲ ਤੇ ਐਂਡੀ ਮਰੇ ਹੀ ਚੋਟੀ 'ਤੇ ਪਹੁੰਚੇ ਹਨ।
ਹੋਰਨਾਂ ਮੈਚਾਂ 'ਚ ਟਾਮੀ ਪਾਲ ਨੇ ਪੰਜਵਾਂ ਦਰਜਾ ਪ੍ਰਾਪਤ ਮੈਟੀਓ ਬੇਰੇਟਿਨੀ ਦੇ ਦੂਜੇ ਸੈਟ 'ਚ ਦਰਦ ਦੇ ਕਾਰਨ ਬਾਹਰ ਹੋਣ ਦੇ ਬਾਅਦ ਦੂਜੇ ਦੌਰ 'ਚ ਜਗ੍ਹਾ ਬਣਾਈ ਜਦਕਿ ਯੋਸ਼ਿਹਿਤੇ ਨਿਸ਼ੀਓਕਾ ਨੇ ਫੇਲਿਸਿਆਨੋ ਲੋਪੇਜ਼ ਨੂੰ 2-6, 6-0, 6-4 ਨਾਲ ਹਰਾਇਆ। ਪਾਲ ਅਗਲੇ ਦੌਰ 'ਚ ਡੁਸਾਨ ਲਾਜੋਵਿਚ ਨਾਲ ਭਿੜਨਗੇ।