ਐਮਬਾਪੇ ਨੇ ਅੱਠ ਸਕਿੰਟਾਂ ਵਿੱਚ ਗੋਲ ਕਰਕੇ 30 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ

Monday, Aug 22, 2022 - 12:15 PM (IST)

ਐਮਬਾਪੇ ਨੇ ਅੱਠ ਸਕਿੰਟਾਂ ਵਿੱਚ ਗੋਲ ਕਰਕੇ 30 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ

ਲਿਲੇ (ਫਰਾਂਸ) : ਫਰਾਂਸ ਦੇ ਸਟਾਰ ਸਟ੍ਰਾਈਕਰ ਕਾਇਲਿਨ ਐਮਬਾਪੇ ਨੇ ਸਿਰਫ ਅੱਠ ਸਕਿੰਟਾਂ ਵਿਚ ਗੋਲ ਕਰਕੇ ਫਰੈਂਚ ਫੁੱਟਬਾਲ ਲੀਗ ਵਿਚ ਪਿਛਲੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਐਮਬਾਪੇ ਦੇ ਸ਼ੁਰੂਆਤੀ ਗੋਲ ਦੀ ਬਦੌਲਤ ਉਨ੍ਹਾਂ ਦੀ ਟੀਮ ਪੈਰਿਸ ਸੇਂਟ ਜਰਮੇਨ (ਪੀਐਸਜੀ) ਨੇ ਅੰਤ ਤੱਕ ਮੈਚ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਲਿਲੀ ਨੂੰ 7-1 ਨਾਲ ਹਰਾਇਆ। 

ਦਰਸ਼ਕ ਅਜੇ ਆਪਣੀਆਂ ਸੀਟਾਂ 'ਤੇ ਬੈਠ ਸਕਦੇ ਅਤੇ ਵਿਰੋਧੀ ਟੀਮ ਦੇ ਖਿਡਾਰੀ ਸੰਭਲ ਪਾਉਂਦੇ ਕਿ ਐਮਬਾਪੇ ਨੇ ਲਿਓਨਲ ਮੇਸੀ ਦੇ ਪਾਸ ਤੋਂ ਗੋਲ ਕੀਤਾ। ਐਮਬਾਪੇ ਨੇ ਮੈਚ ਵਿੱਚ ਕੁੱਲ ਤਿੰਨ ਗੋਲ ਕੀਤੇ। ਐਮਬਾਪੇ ਨੇ ਅੱਠ ਸਕਿੰਟਾਂ ਵਿੱਚ ਗੋਲ ਕਰਕੇ ਮਾਈਕਲ ਰੀਓ ਵੱਲੋਂ 1992 ਵਿੱਚ ਬਣਾਏ ਰਿਕਾਰਡ ਦੀ ਬਰਾਬਰੀ ਕੀਤੀ।


author

Tarsem Singh

Content Editor

Related News