ਐਮਬਾਪੇ ਦੇ ਪ੍ਰਤੀਨਿਧੀਆਂ ਨੇ ਜਬ.ਰ-ਜ਼.ਨਾਹ ਸਬੰਧੀ ਸਵੀਡਨ ਮੀਡੀਆ ਦੀ ਰਿਪੋਰਟ ਨੂੰ ਕੀਤਾ ਖਾਰਿਜ

Thursday, Oct 17, 2024 - 12:41 PM (IST)

ਐਮਬਾਪੇ ਦੇ ਪ੍ਰਤੀਨਿਧੀਆਂ ਨੇ ਜਬ.ਰ-ਜ਼.ਨਾਹ ਸਬੰਧੀ ਸਵੀਡਨ ਮੀਡੀਆ ਦੀ ਰਿਪੋਰਟ ਨੂੰ ਕੀਤਾ ਖਾਰਿਜ

ਸਟਾਕਹੋਮ, (ਭਾਸ਼ਾ)– ਫਰਾਂਸ ਦੇ ਫੁੱਟਬਾਲ ਸਟਾਰ ਕਾਇਲਿਆਨ ਐਮਬਾਪੇ ਦੇ ਪ੍ਰਤੀਨਿਧੀਆਂ ਨੇ ਸਵੀਡਨ ਦੇ ਮੀਡੀਆ ਵਿਚ ਛਪੀ ਉਸ ਰਿਪੋਰਟ ਨੂੰ ‘ਝੂਠੀ ਤੇ ਗੈਰ-ਜ਼ਿੰਮੇਵਾਰਾਨਾ’ ਦੱਸਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਸਦੇ ਵਿਰੁੱਧ ਜ.ਬਰ-ਜ਼.ਨਾਹ ਦੇ ਇਕ ਮਾਮਲੇ ਵਿਚ ਜਾਂਚ ਚੱਲ ਰਹੀ ਹੈ।

ਸੂਤਰਾਂ ਦਾ ਹਵਾਲਾ ਦਿੱਤੇ ਬਿਨਾਂ ਸਵੀਡਨ ਦੇ ਕਈ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਰੀਅਲ ਮੈਡ੍ਰਿਡ ਦੇ ਸਟਾਰ ਸਟ੍ਰਾਈਕਰ ਐਮਬਾਪੇ ਵਿਰੁੱਧ ਜ.ਬਰ-ਜ਼.ਨਾਹ ਦੀ ਜਾਂਚ ਚੱਲ ਰਹੀ ਹੈ।

ਰਿਪੋਰਟਾਂ ਤੋਂ ਬਾਅਦ ਸਵੀਡਨ ਦੇ ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ ਛੋਟਾ ਜਿਹਾ ਬਿਆਨ ਜਾਰੀ ਕੀਤਾ ਕਿ ਪੁਲਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ ਪਰ ਇਸ ਵਿਚ ਕਿਸੇ ਦਾ ਨਾਂ ਨਹੀਂ ਲਿਆ ਗਿਆ। ਬਿਆਨ ਵਿਚ ਕਿਹਾ ਗਿਆ ਹੈ, ‘‘ਰਿਪੋਰਟਾਂ ਅਨੁਸਾਰ ਇਹ ਘਟਨਾ ਸਟਾਕਹੋਮ ਦੇ ਇਕ ਹੋਟਲ ਵਿਚ 10 ਅਕਤੂਬਰ 2024 ਦੀ ਹੈ।’’

ਐਮਬਾਪੇ ਦੀ ਮੀਡੀਆ ਟੀਮ ਨੇ ਕਿਹਾ,‘‘ਇਹ ਦੋਸ਼ ਬਿਲਕੁਲ ਝੂਠੇ ਤੇ ਗੈਰ-ਜ਼ਿੰਮੇਵਾਰਾਨਾ ਹਨ। ਕਾਇਲਿਆਨ ਐਮਬਾਪੇ ਆਪਣੇ ਵੱਕਾਰ ਤੇ ਸਨਮਾਨ ’ਤੇ ਕਿਸੇ ਤਰ੍ਹਾਂ ਦਾ ਦੋਸ਼ ਲੱਗਣਾ ਬਰਦਾਸ਼ਤ ਨਹੀਂ ਕਰੇਗਾ।’’ ਆਪਣੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਵੀ ਐਮਬਾਪੇ ਨੇ ਲਿਖਿਆ, ‘‘ਫੇਕ ਨਿਊਜ਼।’’


author

Tarsem Singh

Content Editor

Related News