ਐਮਬਾਪੇ ਨੇ ਦਿਵਾਈ ਫਰਾਂਸ ਨੂੰ ਜਿੱਤ, ਜਰਮਨੀ ਵੀ ਜਿੱਤਿਆ
Sunday, Oct 12, 2025 - 11:58 AM (IST)

ਪੈਰਿਸ– ਕਾਇਲਿਆਨ ਐਮਬਾਪੇ ਨੇ ਹਾਲ ਹੀ ਵਿਚ ਲੱਗੀ ਗਿੱਟੇ ਦੀ ਸੱਟ ਤੋਂ ਉੱਭਰਦੇ ਹੋਏ ਫਰਾਂਸ ਦੀ ਵਿਸ਼ਵ ਕੱਪ ਕੁਆਲੀਫਾਇੰਗ ਵਿਚ ਅਜ਼ਰਬਾਈਜਾਨ ’ਤੇ 3-0 ਨਾਲ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸਟਾਰ ਫੁੱਟਬਾਲਰ ਨੇ ਇਕ ਗੋਲ ਕੀਤਾ ਤੇ ਇਕ ਹੋਰ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਫਰਾਂਸ ਨੇ ਯੂਰਪੀਅਨ ਕੁਆਲੀਫਾਇੰਗ ਵਿਚ ਲਗਾਤਾਰ ਤੀਜਾ ਮੈਚ ਜਿੱਤ ਕੇ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ।
ਐਮਬਾਪੇ ਨੇ ਇਸ ਤਰ੍ਹਾਂ ਨਾਲ ਫਰਾਂਸ ਵੱਲੋਂ 53 ਗੋਲ ਕਰ ਲਏ ਹਨ ਤੇ ਉਹ ਆਪਣੀ ਰਾਸ਼ਟਰੀ ਟੀਮ ਲਈ ਸਭ ਤੋਂ ਵੱਧ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਦੂਜੇ ਸਥਾਨ ’ਤੇ ਹੈ। ਉਸ ਨੂੰ ਓਲੀਵੀਅਰ ਗਿਰੌਡ ਨੂੰ ਪਛਾੜ ਕੇ ਨੰਬਰ ਇਕ ਸਥਾਨ ’ਤੇ ਪਹੁੰਚਣ ਲਈ 5 ਗੋਲ ਹੋਰ ਕਰਨ ਦੀ ਲੋੜ ਹੈ। ਐਮਬਾਪੇ ਨੂੰ ਹਾਲਾਂਕਿ ਮੈਚ ਦੇ ਆਖਰੀ ਸਮੇਂ ਵਿਚ ਵਿਰੋਧੀ ਖਿਡਾਰੀ ਨਾਲ ਟਕਰਾਉਣ ਕਾਰਨ ਲੰਗੜਾਉਂਦੇ ਹੋਏ ਮੈਦਾਨ ਵਿਚੋਂ ਬਾਹਰ ਜਾਣਾ ਪਿਆ। ਇਕ ਹੋਰ ਮੈਚ ਵਿਚ ਜਰਮਨੀ ਨੇ ਲਗਜ਼ਮਬਰਗ ’ਤੇ 4-0 ਨਾਲ ਜਿੱਤ ਹਾਸਲ ਕਰ ਕੇ ਵਾਪਸੀ ਕੀਤੀ।