ਮੋਰੱਕੋ ਫੀਫਾ ਅੰਡਰ-20 ਵਿਸ਼ਵ ਕੱਪ ਜਿੱਤਿਆ
Tuesday, Oct 21, 2025 - 11:59 AM (IST)

ਸਪੋਰਟਸ ਡੈਸਕ- ਮੋਰੱਕੋ ਨੇ ਅੱਜ ਇੱਥੇ ਫੀਫਾ ਅੰਡਰ-20 ਵਿਸ਼ਵ ਕੱਪ ਦੇ ਫਾਈਨਲ ਵਿਚ ਵੱਡਾ ਉਲਟ-ਫੇਰ ਕਰਦਿਆਂ ਅਰਜਨਟੀਨਾ ਨੂੰ ਹਰਾ ਦਿੱਤਾ ਹੈ। ਮੋਰੋਕੋ 2009 ਵਿੱਚ ਘਾਨਾ ਤੋਂ ਬਾਅਦ ਇਹ ਮੁਕਾਬਲਾ ਜਿੱਤਣ ਵਾਲੀ ਦੂਜੀ ਅਫਰੀਕੀ ਟੀਮ ਬਣ ਗਈ ਹੈ।
ਮੈਨ ਆਫ ਦਿ ਮੈਚ ਜ਼ਬੀਰੀ ਨੇ 12 ਵੇਂ ਮਿੰਟ ਵਿਚ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ 29ਵੇਂ ਮਿੰਟ ’ਤੇ ਮੁਹੰਮਦ ਓਆਹਬੀ ਨਾਲ ਮਿਲ ਕੇ ਗੋਲ ਕੀਤਾ। ਇਸ ਤੋਂ ਪਹਿਲਾਂ ਗਰੁੱਪ ਵਿਚ ਅਰਜਨਟੀਨਾ ਤਿੰਨ ਮੈਚਾਂ ਵਿੱਚੋਂ ਤਿੰਨੋਂ ਜਿੱਤ ਕੇ ਗਰੁੱਪ ਡੀ ਵਿੱਚ ਸਿਖਰ ’ਤੇ ਸੀ।