ਚੈਂਪੀਅਨਸ ਲੀਗ ’ਚ ਵਰ੍ਹਿਆ ਗੋਲਾਂ ਦਾ ਮੀਂਹ, PSG, ਤੇ ਬਾਰਸੀਲੋਨਾ ਦੀ ਵੱਡੀ ਜਿੱਤ

Wednesday, Oct 22, 2025 - 10:37 PM (IST)

ਚੈਂਪੀਅਨਸ ਲੀਗ ’ਚ ਵਰ੍ਹਿਆ ਗੋਲਾਂ ਦਾ ਮੀਂਹ, PSG, ਤੇ ਬਾਰਸੀਲੋਨਾ ਦੀ ਵੱਡੀ ਜਿੱਤ

ਮਾਨਚੈਸਟਰ– ਚੈਂਪੀਅਨਸ ਲੀਗ ਵਿਚ ਮੰਗਲਵਾਰ ਦੀ ਰਾਤ ਨੂੰ ਗੋਲਾਂ ਦਾ ਜ਼ਬਰਦਸਤ ਮੀਂਹ ਵਰ੍ਹਿਆ। ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ 7, ਬਾਰਸੀਲੋਨਾ ਨੇ 6 ਤੇ ਐਰਲਿੰਗ ਹਾਲੈਂਡ ਨੇ ਸੈਸ਼ਨ ਦਾ ਆਪਣਾ 24ਵਾਂ ਗੋਲ ਕੀਤਾ। ਕੁੱਲ ਮਿਲਾ ਕੇ 9 ਮੈਚਾਂ ਵਿਚ 43 ਗੋਲ ਹੋਏ, ਜਿਨ੍ਹਾਂ ਵਿਚੋਂ 6 ਟੀਮਾਂ ਨੇ 4 ਜਾਂ ਉਸ ਤੋਂ ਵੱਧ ਗੋਲ ਕੀਤੇ। ਪੀ. ਐੱਸ. ਵੀ. ਆਈਂਡਹੋਵਨ ਨੇ ਇਟਾਲੀਅਨ ਚੈਂਪੀਅਨ ਨੇਪੋਲੀ ਨੂੰ 6-2 ਨਾਲ ਹਰਾਇਆ ਜਦਕਿ ਆਰਸਨੈੱਲ ਤੇ ਇੰਟਰ ਮਿਲਾਨ ਨੇ ਵੀ ਵੱਡੀ ਜਿੱਤ ਹਾਸਲ ਕਰ ਕੇ ਯੂਰਪ ਦੇ ਇਸ ਸਭ ਤੋਂ ਵੱਡੇ ਕਲੱਬ ਫੁੱਟਬਾਲ ਟੂਰਨਾਮੈਂਟ ਵਿਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਪਰ ਸਾਬਕਾ ਜੇਤੂ ਪੀ. ਐੱਸ. ਜੀ. ਬਾਯਰ ਲੇਵਰਕੂਸੇਨ ਵਿਰੁੱਧ 7-2 ਨਾਲ ਜਿੱਤ ਤੋਂ ਬਾਅਦ ਚੋਟੀ ’ਤੇ ਹੈ। ਇਸ ਮੈਚ ਵਿਚ ਦੋਵੇਂ ਟੀਮਾਂ ਪਹਿਲੇ ਹਾਫ ਵਿਚ 10 ਖਿਡਾਰੀਆਂ ਤੱਕ ਸਿਮਟ ਗਈਆਂ ਸਨ। ਪੀ.ਐੱਸ. ਜੀ. ਦੀ ਇਹ ਤਿੰਨ ਮੈਚਾਂ ਵਿਚ ਤੀਜੀ ਜਿੱਤ ਹੈ।


author

Hardeep Kumar

Content Editor

Related News