ਪੰਜਾਬ ਐੱਫ. ਸੀ. ਨੇ ਬ੍ਰਾਜ਼ੀਲੀਆਈ ਡਿਫੈਂਡਰ ਪਾਬਲੋ ਰੇਨੇਨ ਨੂੰ ਕੀਤਾ ਕਰਾਰਬੱਧ
Saturday, Oct 25, 2025 - 02:10 PM (IST)
ਮੋਹਾਲੀ– ਪੰਜਾਬ ਐੱਫ. ਸੀ. ਨੇ ਇਸ ਹਫਤੇ ਗੋਆ ਵਿਚ ਸ਼ੁਰੂ ਹੋਣ ਵਾਲੇ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬ੍ਰਾਜ਼ੀਲ ਦੇ ਤਜਰਬੇਕਾਰ ਸੈਂਟਰ ਬੈਕ ਪਾਬਲੋ ਰੇਨਨ ਡਾਸ ਸੈਂਟੋਸ ਨੂੰ ਇਕ ਸਾਲ ਦੇ ਕਰਾਰ ’ਤੇ ਟੀਮ ਵਿਚ ਸ਼ਾਮਲ ਕੀਤਾ ਹੈ। ਇਸ 33 ਸਾਲਾ ਖਿਡਾਰੀ ਨੂੰ ਵਿਸ਼ਵ ਭਰ ਦੀਆਂ ਕਈ ਫੁੱਟਬਾਲ ਲੀਗਾਂ ਵਿਚ ਖੇਡਣ ਦਾ ਵੱਡਾ ਤਜਰਬਾ ਹੈ ਤੇ ਉਸਦੀ ਮੌਜੂਦਗੀ ਨਾਲ ਪੰਜਾਬ ਐੱਫ. ਸੀ. ਦੀ ਟੀਮ ਦੀ ਡਿਫੈਂਸ ਲਾਈਨ ਨੂੰ ਮਜ਼ਬੂਤੀ ਮਿਲੇਗੀ।
