ਕੋਰੋਨਾ ਕਾਰਨ ਮਹਾਪੌਰ ਕੁਸ਼ਤੀ ਪ੍ਰਤੀਯੋਗਿਤਾ ਮੁਲਤਵੀ

03/12/2020 10:47:24 AM

ਸਪੋਰਟਸ ਡੈਸਕ— ਮਹਾਰਾਸ਼ਟਰ ਦੇ ਕੋਹਲਾਪੁਰ ਵਿਚ 19 ਮਾਰਚ ਤੋਂ ਹੋਣ ਵਾਲੀ ਮਹਾਪੌਰ ਕੇਸਰੀ ਕੁਸ਼ਤੀ ਪ੍ਰਤੀਯੋਗਿਤਾ ਨੂੰ ਕੋਰੋਨਾ ਵਾਇਰਸ ਕਾਰਣ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪ੍ਰਤੀਯੋਗਿਤਾ ਦਾ ਆਯੋਜਨ ਕੋਹਲਾਪੁਰ ਨਗਰਪਾਲਿਕਾ ਵਲੋਂ ਸ਼ਤਰਪਤੀ ਸ਼ਾਹੂ ਖਸਬਾਗ ਕੁਸ਼ਤੀ ਅਖਾੜੇ ਵਿਚ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਣ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਕੋਹਲਾਪੁੁਰ ਵਿਚ ਮਹਾਪੌਰ ਨਿਲੋਫਰ ਆਜਰੇਕਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸੂਬਾ ਸਰਕਾਰ ਵਲੋਂ 9 ਮਾਰਚ ਨੂੰ ਜਾਰੀ ਪੱਤਰ ਅਨੁਸਾਰ ਸਰਕਾਰ ਨੇ ਇਸ ਤਰ੍ਹਾਂ ਦੀ ਕਿਸੇ ਵੀ ਪ੍ਰਤੀਯੋਗਿਤਾ ਦਾ ਆਯੋਜਨ ਕਰਨ ਤੋਂ ਮਨਾ ਕੀਤਾ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੋਵੇ। ਇਸ ਲਈ ਕੋਹਲਾਪੁਰ ਪ੍ਰਸ਼ਾਸਨ ਨੇ ਇਸ ਪ੍ਰਤੀਯੋਗਿਤਾ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।


Related News