ਮਯੰਕ ਯਾਦਵ ਭਾਰਤੀ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣਗੇ : ਮੁਹੰਮਦ ਸ਼ੰਮੀ

Tuesday, Oct 22, 2024 - 03:36 PM (IST)

ਗੁਰੂਗ੍ਰਾਮ (ਹਰਿਆਣਾ) : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਨੌਜਵਾਨ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਭਾਰਤੀ ਗੇਂਦਬਾਜ਼ੀ ਦਾ ਭਵਿੱਖ ਦੱਸਿਆ ਹੈ। ਸ਼ਮੀ ਨੇ ਖੁਦ ਨੂੰ 100 ਫੀਸਦੀ ਫਿੱਟ ਅਤੇ ਗੇਂਦਬਾਜ਼ੀ ਲਈ ਤਿਆਰ ਦੱਸਿਆ ਹੈ। ਉਸ ਦਾ ਮੰਨਣਾ ਹੈ ਕਿ ਮਯੰਕ ਯਾਦਵ ਅਤੇ ਹਰਸ਼ਿਤ ਰਾਣਾ ਵਰਗੇ ਨੌਜਵਾਨ ਭਾਰਤੀ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।

ਸੱਟ ਦੇ ਬਾਵਜੂਦ ਇਸ ਟੂਰਨਾਮੈਂਟ 'ਚ ਖੇਡਣ ਵਾਲੇ 34 ਸਾਲਾ ਸ਼ੰਮੀ ਨੇ 10.70 ਦੀ ਸ਼ਾਨਦਾਰ ਔਸਤ ਨਾਲ 24 ਵਿਕਟਾਂ ਲੈ ਕੇ ਭਾਰਤ ਨੂੰ 2023 ਵਨਡੇ ਵਿਸ਼ਵ ਕੱਪ 'ਚ ਉਪ ਜੇਤੂ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਸ਼ੰਮੀ ਹੁਣ ਆਪਣੀ ਸਿਹਤ ਨੂੰ ਪਹਿਲ ਦੇ ਰਹੇ ਹਨ। ਇਹ ਤੇਜ਼ ਗੇਂਦਬਾਜ਼ ਫਰਵਰੀ ਵਿੱਚ ਲੰਡਨ ਵਿੱਚ ਸਰਜਰੀ ਤੋਂ ਬਾਅਦ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਆਪਣੀ ਸਿਹਤਯਾਬੀ ਲਈ ਕੰਮ ਕਰ ਰਿਹਾ ਹੈ।

ਸ਼ੰਮੀ ਨੇ ਕਿਹਾ, 'ਭਾਰਤੀ ਕ੍ਰਿਕਟ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡੀ ਤੇਜ਼ ਗੇਂਦਬਾਜ਼ੀ ਦੀ ਤਾਕਤ ਸੱਚਮੁੱਚ ਵਧੀ ਹੈ। ਪਹਿਲਾਂ ਸਾਡੇ ਕੋਲ ਕੁਝ ਹੀ ਗੇਂਦਬਾਜ਼ ਹੁੰਦੇ ਸਨ ਜੋ 140-145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦੇ ਸਨ ਪਰ ਹੁਣ ਬੈਂਚ 'ਤੇ ਬੈਠੇ ਗੇਂਦਬਾਜ਼ ਵੀ 145 ਤੋਂ ਉਪਰ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਰਹੇ ਹਨ। ਤੇਜ਼ ਗੇਂਦਬਾਜ਼ੀ 'ਚ ਜਿਸ ਨਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਉਹ ਹੈ ਮਯੰਕ ਯਾਦਵ। ਉਹ ਅਸਲ ਵਿੱਚ ਪ੍ਰਭਾਵਸ਼ਾਲੀ ਹੈ, ਉਹ ਅਜਿਹਾ ਖਿਡਾਰੀ ਹੈ ਜੋ ਭਵਿੱਖ ਵਿੱਚ ਭਾਰਤੀ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲੇਗਾ।

ਸ਼ੰਮੀ ਨੇ ਕਿਹਾ, 'ਅਸੀਂ 2014 ਤੋਂ ਇਕ ਯੂਨਿਟ ਦੇ ਤੌਰ 'ਤੇ ਕੰਮ ਕੀਤਾ ਹੈ। ਭਾਰਤ ਕੋਲ ਕਦੇ ਵੀ ਇੱਕ ਸਮੇਂ ਵਿੱਚ ਤਿੰਨ ਗੇਂਦਬਾਜ਼ ਨਹੀਂ ਸਨ ਜੋ 140 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਸਨ। ਹੁਣ ਸਾਡੇ ਕੋਲ ਬੈਂਚ 'ਤੇ ਕੁਝ ਅਜਿਹੇ ਹਨ ਜੋ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹਨ। ਇਹ ਪੀੜ੍ਹੀ ਜਾਣਦੀ ਹੈ ਕਿ ਜਵਾਬੀ ਹਮਲਾ ਕਿਵੇਂ ਕਰਨਾ ਹੈ ਅਤੇ ਅਸੀਂ ਵਿਦੇਸ਼ਾਂ ਵਿਚ ਇਹ ਦਿਖਾਇਆ ਹੈ।
 


Tarsem Singh

Content Editor

Related News