ਮਯੰਕ ਸਭ ਤੋਂ ਤੇਜ਼ 1000 ਟੈਸਟ ਦੌੜਾਂ ਬਣਾਉਣ ਦੇ ਮਾਮਲੇ 'ਚ ਤੋੜ ਸਕਦਾ ਹੈ ਪੁਜਾਰਾ ਇਹ ਰਿਕਾਰਡ

02/28/2020 1:22:21 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਟੀਮ ਇੰਡੀਆ 29 ਫਰਵਰੀ ਨੂੰ ਦੂਜਾ ਟੈਸਟ ਕ੍ਰਾਇਸਟਚਰਚ ਦੇ ਹੇਗਲੀ ਓਵਲ ਮੈਦਾਨ 'ਚ ਖੇਡੇਗੀ। ਨਿਊਜ਼ੀਲੈਂਡ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਮੈਚ 'ਚ ਭਾਰਤ ਦੀ ਬੱਲੇਬਾਜ਼ੀ ਬੇਹੱਦ ਹੀ ਨਿਰਾਸ਼ਾਜਨਕ ਰਹੀ ਅਤੇ ਕੋਈ ਵੀ ਬੱਲੇਬਾਜ਼ ਇਕ ਵੀ ਵੱਡੀ ਪਾਰੀ ਖੇਡਣ 'ਚ ਸਫਲ ਨਹੀਂ ਹੋ ਸਕਿਆ। ਹਾਲਾਂਕਿ ਕੁਝ ਹੱਦ ਤਕ ਭਾਰਤ ਵਲੋਂ ਸਭ ਤੋਂ ਸਫਲ ਓਪਨਰ ਬੱਲੇਬਾਜ਼ ਮਯੰਕ ਅਗਰਵਾਲ ਰਿਹਾ ਹੈ। ਉਸ ਨੇ ਇਸ ਮੁਕਾਬਲੇ 'ਚ ਕੁਲ 92 ਦੌੜਾਂ ਬਣਾਈਆਂ ਸਨ, ਜਿਸ 'ਚ ਪਹਿਲੀ ਪਾਰੀ 'ਚ 34 ਅਤੇ ਦੂਜੀ ਪਾਰੀ 'ਚ ਉਸ ਦੇ ਬੱਲੇ ਚੋਂ 58 ਦੌੜਾਂ ਨਿਕਲੀਆਂ ਸਨ।PunjabKesari
ਮਯੰਕ ਨੇ ਹੁਣ ਤੱਕ ਖੇਡੇ ਗਏ 10 ਟੈਸਟ ਮੈਚਾਂ ਦੀਆਂ 15 ਪਾਰੀਆਂ 'ਚ 964 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ 'ਚ 36 ਦੌੜਾਂ ਬਣਾਉਂਦੇ ਹੀ ਉਹ ਭਾਰਤ ਲਈ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਦੇ ਮਾਮਲੇ 'ਚ ਵਿਨੋਦ ਕਾਂਬਲੀ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੂੰ ਪਿੱਛੇ ਛੱਡ ਦੂਜੇ ਨੰਬਰ 'ਤੇ ਪਹੁੰਚ ਜਾਵੇਗਾ।  PunjabKesari
ਭਾਰਤ ਲਈ ਸਭ ਤੋਂ ਤੇਜ਼ 1000 ਟੈਸਟ ਦੌੜਾਂ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਬਣਾਈਆਂ ਹਨ, ਇਸ ਦੇ ਲਈ ਉਨ੍ਹਾਂ ਨੇ 14 ਪਾਰੀਆਂ ਖੇਡੀਆਂ ਸੀ। ਫਿਲਹਾਲ ਇਸ ਮਾਮਲੇ 'ਚ ਅਜੇ ਦੂਜੇ ਨੰਬਰ 'ਤੇ ਚੇਤੇਸ਼ਵਰ ਪੁਜਾਰਾ ਹੈ। ਟੈਸਟ 'ਚ 1000 ਦੌੜਾਂ ਪੂਰੀਆਂ ਕਰਨ ਲਈ ਪੁਜਾਰਾ ਨੇ 18 ਪਾਰੀਆਂ ਖੇਡੀਆਂ ਹਨ। 2018 'ਚ ਆਸਟਰੇਲੀਆ ਦੇ ਮੈਲਬਰਨ 'ਚ ਡੈਬਿਊ ਕਰਨ ਵਾਲੇ ਮਯੰਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਆਪਣੇ ਛੋਟੇ ਜਿਹੇ ਕਰੀਅਰ 'ਚ ਹੀ ਉਹ ਦੋ ਦੋਹਰੇ ਸੈਂਕੜੇ ਬਣਾ ਚੁੱਕਾ ਹੈ।PunjabKesari 


Related News