ਮਯੰਕ ਨੇ ਇਨ੍ਹਾਂ ਧਾਕੜ ਕ੍ਰਿਕਟਰਾਂ ਨੂੰ ਪਿੱਛੇ ਛੱਡਦੇ ਹੋਏ ਰਚਿਆ ਇਤਿਹਾਸ, ਜੜਿਆ ਦੋਹਰਾ ਸੈਂਕੜਾ

10/03/2019 6:10:07 PM

ਨਵੀਂ ਦਿੱਲੀ— ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦੱਖਣੀ ਅਫਰੀਕਾ ਖਿਲਾਫ ਦੋਹਰਾ ਸੈਂਕੜਾ ਠੋਕ ਦਿੱਤਾ ਹੈ। ਵਿਸ਼ਾਖਾਪਟਨਮ ਦੇ ਵਾਈ.ਐੱਸ. ਰਾਜਸ਼ੇਖਰ ਰੈਡੀ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਮਯੰਕ ਅਗਰਵਾਲ ਨੇ ਬੱਲੇ ਨਾਲ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਕੱਢਿਆ, ਜਿਸ ਨੂੰ ਉਨ੍ਹਾਂ ਨੇ ਦੋਹਰੇ ਸੈਂਕੜੇ 'ਚ ਤਬਦੀਲ ਕਰਕੇ ਕਮਾਲ ਕਰ ਦਿੱਤਾ। ਸੱਜੇ ਹੱਥ ਦੇ ਬੱਲੇਬਾਜ਼ ਮਯੰਕ ਅਗਰਵਾਲ ਨੇ ਸਾਊਥ ਅਫਰੀਕਾ ਦੇ ਗੇਂਦਬਾਜ਼ਾਂ ਦੀ ਇਸ ਮੁਕਾਬਲੇ 'ਚ ਕਾਫੀ ਕਲਾਸ ਲਗਾਈ। ਪਹਿਲੇ ਦਿਨ 84 ਦੌੜਾਂ ਦੀ ਅਜੇਤੂ ਪਾਰੀ ਖੇਡਣ ਦੇ ਬਾਅਦ ਉਹ ਫਿਰ ਤੋਂ ਦੂਜੇ ਦਿਨ ਮੈਦਾਨ 'ਤੇ ਉਤਰੇ ਅਤੇ ਉਸੇ ਲੈਅ 'ਚ ਨਜ਼ਰ ਆਏ। ਜਿੱਥੇ ਉਨ੍ਹਾਂ ਨੇ ਪਹਿਲੇ ਦਿਨ ਆਪਣੀ ਪਾਰੀ ਸਮਾਪਤ ਕੀਤੀ। ਦੇਖਦੇ ਹੀ ਦੇਖਦੇ ਭਾਰਤ ਦੀ ਸਰਜ਼ਮੀਂ 'ਤੇ ਆਪਣਾ ਪਹਿਲਾ ਟੈਸਟ ਮੈਚ ਖੇਡਦੇ ਹੋਏ ਮਯੰਕ ਅਗਰਵਾਲ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਜੜ ਦਿੱਤਾ।
PunjabKesari
ਕੁਝ ਇਸ ਅੰਦਾਜ਼ 'ਚ ਠੋਕਿਆ ਦੁਹਰਾ ਸੈਂਕੜਾ

PunjabKesari
ਦੋਹਰੇ ਸੈਂਕੜੇ ਲਈ ਮਯੰਕ ਅਗਰਵਾਲ ਨੇ ਕੁਲ 358 ਗੇਂਦਾਂ ਦਾ ਸਾਹਮਣਾ ਕੀਤਾ, ਜਿਸ 'ਚ ਉਨ੍ਹਾਂ ਨੇ 22 ਚੌਕੇ ਅਤੇ 5 ਛੱਕੇ ਲਗਾਏ। ਇਸ ਦੌਰਾਨ ਮਯੰਕ ਦਾ ਸਟ੍ਰਾਈਕਰੇਟ 55.87 ਦਾ ਰਿਹਾ। ਦਸ ਦਈਏ ਕਿ ਮਯੰਕ ਅਜੇ ਪੰਜਵਾਂ ਟੈਸਟ ਮੈਚ ਹੀ ਖੇਡ ਰਹੇ ਹਨ। ਮਯੰਕ ਨੇ ਦਸੰਬਰ 2018 'ਚ ਆਸਟਰੇਲੀਆ ਖਿਲਾਫ ਬਾਕਸਿੰਗ ਡੇ ਟੈਸਟ ਮੈਚ 'ਚ ਡੈਬਿਊ ਕੀਤਾ ਸੀ। ਉਸ ਮੈਚ 'ਚ ਉਨ੍ਹਾਂ ਦੇ ਬੱਲੇ ਤੋਂ 76 ਦੌੜਾਂ ਦੀ ਪਾਰੀ ਨਿਕਲੀ ਸੀ। ਬਾਅਦ 'ਚ ਵੀ ਉਨ੍ਹਾਂ ਨੇ 2 ਹੋਰ ਅਰਧ ਸੈਂਕੜੇ ਲਾਏ ਹਨ।

ਸਹਿਵਾਗ ਦੇ ਬਾਅਦ ਦੂਜੇ ਬੱਲੇਬਾਜ਼

PunjabKesari
ਦੱ. ਅਫਰੀਕਾ ਖਿਲਾਫ ਦੋਹਰਾ ਸੈਂਕੜਾ ਲਗਾਉਣ ਵਾਲੇ ਮਯੰਕ ਅਗਰਵਾਲ ਏਸ਼ੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਮਯੰਕ ਤੋਂ ਪਹਿਲਾਂ ਵਰਿੰਦਰ ਸਹਿਵਾਗ ਨੇ ਬਤੌਰ ਓਪਨਰ ਸਾਊਥ ਅਫਰੀਕਾ ਖਿਲਾਫ ਦੋਹਰਾ ਸੈਂਕੜਾ ਜੜਿਆ ਸੀ, ਜੋ ਬਾਅਦ 'ਚ ਤਿਹਰਾ ਸੈਂਕੜਾ ਹੋ ਗਿਆ ਸੀ।

ਇਹ ਵੀ ਹਨ ਖਾਸ ਅੰਕੜੇ
ਆਪਣੇ ਪਹਿਲੇ ਸੈਂਕੜੇ ਨੂੰ ਦੋਹਰੇ ਸੈਂਕੜੇ 'ਚ ਬਦਲਣ ਵਾਲੇ ਮਯੰਕ ਅਗਰਵਾਲ ਭਾਰਤ ਦੇ ਚੌਥੇ ਖਿਡਾਰੀ ਬਣ ਗਏ ਹਨ। ਮਯੰਕ ਤੋਂ ਪਹਿਲਾਂ ਇਹ ਕਮਾਲ ਦਿਲੀਪ ਸਰਦੇਸਾਈ, ਵਿਨੋਦ ਕਾਂਬਲੀ ਅਤੇ ਕਰੁਣ ਨਾਇਰ ਨੇ ਕੀਤਾ ਹੈ।

ਦਿਲੀਪ ਸਰਦੇਸਾਈ-200* ਬਨਾਮ ਨਿਊਜ਼ੀਲੈਂਡ, 1965
ਵਿਨੋਦ ਕਾਂਬਲੀ- 224 ਬਨਾਮ ਇੰਗਲੈਂਡ, 1993
ਕਰੁਣ ਨਾਇਰ- 303* ਬਨਾਮ ਇੰਗਲੈਂਡ, 2016
ਮਯੰਕ ਅਗਰਵਾਲ- 228* ਬਨਾਮ ਦੱਖਣੀ ਅਫਰੀਕਾ, 2019


Tarsem Singh

Content Editor

Related News