ਟੀਮ ਇੰਡੀਆ ਨੇ ਮੈਦਾਨ 'ਤੇ ਹੀ ਮਨਾਇਆ ਮਯੰਕ ਦਾ ਜਨਮਦਿਨ, ਰੱਜ ਕੇ ਕੀਤੀ ਮਸਤੀ

02/16/2020 1:05:25 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਟੈਸਟ ਓਪਨਿੰਗ ਬੱਲੇਬਾਜ਼ ਮਯੰਕ ਅਗਰਵਾਲ ਨੇ ਹਾਲ ਹੀ 'ਚ ਆਪਣੇ ਬੱਲੇ ਦੇ ਪ੍ਰਦਰਸ਼ਨ ਨਾਲ ਸਾਰੇ ਕ੍ਰਿਕਟ ਫੈਨਜ਼ ਨੂੰ ਉਤਸ਼ਾਹਤ ਕੀਤਾ ਹੈ। ਉਥੇ ਹੀ ਅਗਰਾਵਲ  ਅੱਜ ਆਪਣਾ 29ਵਾਂ ਜਨਮਦਿਨ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਮਨਾ ਰਿਹਾ ਹੈ। ਅਜਿਹੇ 'ਚ ਬੀ. ਸੀ. ਸੀ. ਆਈ. ਨੇ ਸੋਸ਼ਲ ਮੀਡੀਆ 'ਤੇ ਅਗਰਵਾਲ ਦੀ ਖਾਸ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਜੋ ਕਾਫੀ ਵਾਇਰਲ ਹੋ ਰਹੀ ਹੈ।PunjabKesari

 ਬੀ. ਸੀ. ਸੀ. ਆਈ ਨੇ ਟਵਿਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, ਜਨਮਦਿਨ ਦੀ ਹਾਰਦਿਕ ਵਧਾਈ ਹੋਵੇ... . ਇੱਥੇ ਤੁਹਾਨੂੰ ਇਕ ਹੋਰ ਸਫਲ ਸਾਲ ਦੀਆਂ ਸ਼ੁਭਕਾਮਨਾਵਾਂ ਹਨ!.... ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਮਯੰਕ ਨੇ ਹੈਮਿਲਟਨ ਦੇ ਸੇਡਨ ਪਾਰਕ 'ਚ ਨਿਊਜੀਲੈਂਡ ਇਲੈਵਨ ਖਿਲਾਫ ਅਭਿਆਸ ਮੈਚ ਤੋਂ ਬਾਅਦ ਟੀਮ ਦੇ ਸਾਥੀਆਂ ਦੇ ਨਾਲ ਆਪਣਾ ਜਨਮਦਿਨ ਸੈਲੀਬ੍ਰੈਟ ਕੀਤਾ। ਭਾਰਤ ਅਤੇ ਨਿਊਜ਼ੀਲੈਂਡ ਇਲੈਵਨ ਵਿਚਾਲੇ ਮੈਚ ਡਰਾਅ ਹੋਣ ਤੋਂ ਬਾਅਦ ਟੀਮ ਦੇ ਸਾਥੀ ਖਿਡਾਰੀਆਂ ਨੇ ਮੈਦਾਨ 'ਤੇ ਹੀ ਕੇਕ ਕੱਟ ਕੇ ਮਯੰਕ ਅਗਰਵਾਲ ਨੇ ਜਨਮਦਿਨ ਮਨਾਇਆ। ਮਯੰਕ ਦਾ ਜਨਮਦਿਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਉਸ ਨੇ ਅੱਜ ਨਿਊਜ਼ੀਲੈਂਡ ਇਲੈਵਨ ਖਿਲਾਫ 99 ਗੇਂਦਾਂ 'ਚ 10 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 81 ਦੌੜਾਂ ਦੀ ਪਾਰੀ ਖੇਡ ਰਿਟਾਇਰਡ ਆਊਟ ਹੋਇਆ। 

ਦਸ ਦੇਈਏ ਕਿ ਮਯੰਕ ਅਗਰਵਾਲ ਨੇ ਹੁਣ ਤਕ 9 ਟੈਸਟ ਮੈਚਾਂ ਦੀ 13 ਪਾਰੀਆਂ 'ਚ 67.07 ਦੀ ਔਸਤ ਨਾਲ 872 ਦੌੜਾਂ ਬਣਾਈਆਂ ਹਨ। ਮਯੰਕ ਦਾ ਟੈਸਟ 'ਚ ਸਰਵਸ਼੍ਰੇਸ਼ਠ ਸਕੋਰ 243 ਦੌੜਾਂ ਰਿਹਾ ਹੈ। ਟੈਸਟ ਕ੍ਰਿਕਟ 'ਚ ਚੰਨ ਹੁਣ ਤਕ 3 ਸੈਂਕੜੇ ਅਤੇ 3 ਅਰਧ ਸੈਂਕੜੇ ਜੜ ਚੁੱਕੇ ਹਨ। ਉਨ੍ਹਾਂ ਨੇ ਹੁਣ ਤਕ ਸਿਰਫ 3 ਵਨਡੇ ਮੈਚ ਖੇਡੇ ਹਨ ਅਤੇ 36 ਦੌੜਾਂ ਬਣਾਈਆਂ ਹਨ।

PunjabKesari


Related News