2022 ਏਸ਼ੀਆ ਕੱਪ ਦੀ ਮੇਜ਼ਬਾਨੀ ਕਰ ਸਕਦੈ PAK : ਰਿਪੋਰਟ
Thursday, May 20, 2021 - 02:36 PM (IST)
ਸਪੋਰਟਸ ਡੈਸਕ : ਏਸ਼ੀਆ ਕੱਪ 2021 ਨੂੰ ਅਧਿਕਾਰਤ ਤੌਰ ’ਤੇ ਮੁਲਤਵੀ ਕਰਨ ਦੇ ਨਾਲ ਹੀ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਟੂਰਨਾਮੈਂਟ ਲਗਾਤਾਰ ਸਾਲ 2022 ਤੇ 2023 ’ਚ ਖੇਡਿਆ ਜਾਵੇਗਾ। ਇਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਵੱਲੋਂ ਟੂਰਨਾਮੈਂਟ ਦੇ 2022 ਸੀਜ਼ਨ ਦੀ ਮੇਜ਼ਬਾਨੀ ਕਰਨ ਦੀ ਸੰਭਾਵਨਾ ਹੈ, ਉਥੇ ਹੀ ਸ਼੍ਰੀਲੰਕਾ 2023 ’ਚ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਨੇ ਪੁਸ਼ਟੀ ਕੀਤੀ ਸੀ ਕਿ ਜੇ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ’ਚ ਕਾਮਯਾਬ ਹੁੰਦਾ ਹੈ ਤਾਂ ਇਸ ਸਾਲ ਜੂਨ ’ਚ ਹੋਣ ਹੋਣ ਵਾਲਾ ਏਸ਼ੀਆ ਕੱਪ ਮੁਲਤਵੀ ਹੋਣ ਦੀ ਸੰਭਾਵਨਾ ਹੈ। ਏਸ਼ੀਆ ਕੱਪ ਪਿਛਲੇ ਸਾਲ ਜਾਣ ਲਈ ਨਿਰਧਾਰਤ ਕੀਤਾ ਗਿਆ ਸੀ ਪਰ ਇਸ ਨੂੰ ਇਸ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ।
ਮਨੀ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਰਾਚੀ ’ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਜੇ ਅਜਿਹਾ ਲੱਗ ਰਿਹਾ ਹੈ ਕਿ ਏਸ਼ੀਆ ਕੱਪ ਇਸ ਸਾਲ ਨਹੀਂ ਹੋਵੇਗਾ ਕਿਉਂਕਿ ਡਬਲਯੂ. ਟੀ. ਸੀ. ਫਾਈਨਲ ਜੂਨ ’ਚ ਹੋਣ ਵਾਲਾ ਹੈ। ਸ਼੍ਰੀਲੰਕਾ ਨੇ ਕਿਹਾ ਸੀ ਕਿ ਉਹ ਜੂਨ ’ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਤਰੀਕਾਂ ਆਪਸ ’ਚ ਟਕਰਾ ਰਹੀਆਂ ਹਨ। ਸਾਨੂੰ ਲੱਗਦਾ ਹੈ ਕਿ ਟੂਰਨਾਮੈਂਟ ਅੱਗੇ ਨਹੀਂ ਵਧੇਗਾ ਤੇ ਸਾਨੂੰ ਟੂਰਨਾਮੈਂਟ 2023 ਤਕ ਵਧਾਉਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 2018 ਤੋਂ ਬਾਅਦ ਏਸ਼ੀਆ ਕੱਪ ਨਹੀਂ ਹੋਇਆ ਹੈ। 2020 ਲਈ ਨਿਰਧਾਰਤ ਟੂਰਨਾਮੈਂਟ ਨੂੰ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰਨਾ ਪਿਆ ਸੀ। ਭਾਰਤ ਟੂਰਨਾਮੈਂਟ ਦੇ ਪਿਛਲੇ 2 ਸੀਜ਼ਨ ਜਿੱਤਣ ’ਚ ਸਫਲ ਰਿਹਾ ਹੈ।