ਕੋਹਲੀ ਤੋਂ ਸਿੱਖਿਆ ਲੈਣ ਲਈ ਬੇਤਾਬ ਹੈ ਮੈਕਸਵੈੱਲ

Tuesday, Mar 02, 2021 - 03:15 AM (IST)

ਕੋਹਲੀ ਤੋਂ ਸਿੱਖਿਆ ਲੈਣ ਲਈ ਬੇਤਾਬ ਹੈ ਮੈਕਸਵੈੱਲ

ਵੇਲਿੰਗਟਨ– ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਆਈ. ਪੀ. ਐੱਲ. ਵਿਚ ਵਿਰਾਟ ਕੋਹਲੀ ਦੇ ਨਾਲ ਖੇਡਣ ਅਤੇ ਉਸ ਤੋਂ ਸਿੱਖਿਆ ਲੈਣ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ ਤੇ ਉਸ ਨੇ ਭਾਰਤੀ ਕਪਤਾਨ ਦੇ ਸਾਰੇ ਸਵਰੂਪਾਂ ਵਿਚ ਦਬਦਬੇ ਨੂੰ ਦੇਖਦੇ ਹੋਏ ਕਿਹਾ ਕਿ ਉਹ ‘ਖੇਡ ਦੇ ਚੋਟੀ’ ਉੱਤੇ ’ਤੇ ਹੈ। ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਮੈਕਸਵੈੱਲ ਨੂੰ ਪਿਛਲੇ ਮਹੀਨੇ ਦੀ ਨਿਲਾਮੀ ਵਿਚ 14.25 ਕਰੋੜ ਰੁਪਏ ਦੇ ਕੇ ਖਰੀਦਿਆ ਸੀ। ਆਈ. ਪੀ. ਐੱਲ. 2020 ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਕਿੰਗਜ਼ ਨੇ ਮੈਕਸਵੈੱਲ ਨੂੰ ਰਿਲੀਜ਼ ਕਰ ਦਿੱਤਾ ਸੀ।

PunjabKesari

ਇਹ ਖ਼ਬਰ ਪੜ੍ਹੋ- ਫਿਡੇ ਸ਼ਤਰੰਜ ਰੈਂਕਿੰਗ : ਕਾਰਲਸਨ ਦੀ ਰੇਟਿੰਗ ਘਟੀ ਪਰ ਅਜੇ ਵੀ ਚੋਟੀ ’ਤੇ ਬਰਕਰਾਰ


ਮੈਕਸਵੈੱਲ ਨੇ ਕਿਹਾ, ‘‘ਕੋਹਲੀ ਟੈਸਟ ਤੋਂ ਲੈ ਕੇ ਟੀ-20 ਤਕ ਸਾਰੇ ਸਵਰੂਪਾਂ ਵਿਚ ਛਾਇਆ ਹੋਇਆ ਹੈ ਤੇ ਪਿਛਲੇ ਕੁਝ ਸਮੇਂ ਤੋਂ ਇਸ ਖੇਡ ਦੇ ਚੋਟੀ ’ਤੇ ਹੈ। ਉਹ ਹਾਲਾਤ ਅਨੁਸਾਰ ਆਪਣੀ ਖੇਡ ਨੂੰ ਢਾਲਦਾ ਹੈ, ਲੰਬੇ ਸਮੇਂ ਤਕ ਦਬਦਬਾ ਬਣਾਈ ਰੱਖਦਾ ਹੈ ਅਤੇ ਭਾਰਤ ਦਾ ਕਪਤਾਨ ਅਤੇ ਉਸਦਾ ਸਰਵਸ੍ਰੇਸ਼ਠ ਖਿਡਾਰੀ ਹੋਣ ਕਾਰਣ ਉਹ ਭਾਰਤ ਨੂੰ ਦਬਾਅ ਤੋਂ ਪਾਰ ਲੈ ਜਾਂਦਾ ਹੈ।’’

ਇਹ ਖ਼ਬਰ ਪੜ੍ਹੋ- ਅਮਰੀਕੀ ਰਿਪੋਰਟ 'ਚ ਦਾਅਵਾ - ਚੀਨੀ ਸਾਈਬਰ ਹਮਲੇ ਨਾਲ ਮੁੰਬਈ 'ਚ ਠੱਪ ਹੋਈ ਸੀ 'ਬਿਜਲੀ ਦੀ ਸਪਲਾਈ'


ਆਈ. ਪੀ. ਐੱਲ. ਦੇ ਅਪ੍ਰੈਲ ਵਿਚ ਦੂਜੇ ਹਫਤੇ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਇਸ ਆਲਰਾਊਂਡਰ ਨੂੰ ਉਮੀਦ ਹੈ ਕਿ ਉਸ ਨੂੰ ਇਸ ਦੌਰਾਨ ਭਾਰਤੀ ਕਪਤਾਨ ਤੋਂ ਅਗਵਾਈ ਸਮਰੱਥਾ ਦੇ ਗੁਣ ਸਿੱਖਣ ਨੂੰ ਮਿਲਣਗੇ। ਕੋਹਲੀ ਆਰ. ਸੀ. ਬੀ. ਵਿਚ ਮੈਕਸਵੈੱਲ ਦਾ ਕਪਤਾਨ ਹੋਵੇਗਾ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News